ਸ਼ਾਹਰੁਖ ਖ਼ਾਨ ਤੇ ਆਰੀਅਨ ਨੂੰ ਲੈ ਕੇ ਵੱਡੀ ਖ਼ਬਰ, ਫਿਰੌਤੀ ਮੰਗਣ ਵਾਲੇ ਨੇ ਕਰ 'ਤਾ ਖ਼ੁਲਾਸਾ
Thursday, Nov 21, 2024 - 04:30 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਜ਼ਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਰਾਏਪੁਰ ਦੇ ਵਕੀਲ ਫੈਜ਼ਾਨ ਖ਼ਾਨ ਨੇ ਅਭਿਨੇਤਾ ਅਤੇ ਉਸ ਦੇ ਪਰਿਵਾਰ ਦੇ ਸੰਵੇਦਨਸ਼ੀਲ ਸੁਰੱਖਿਆ ਵੇਰਵੇ ਹਾਸਲ ਕਰਨ ਲਈ ਆਨਲਾਈਨ ਖੋਜ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਵਜੋਂ 50 ਲੱਖ ਰੁਪਏ ਦੀ ਮੰਗ ਕਰਨ ਤੋਂ ਪਹਿਲਾਂ ਫੈਜ਼ਾਨ ਖ਼ਾਨ ਨੇ ਸ਼ਾਹਰੁਖ ਅਤੇ ਬੇਟੇ ਆਰੀਅਨ ਦੇ ਸੁਰੱਖਿਆ ਵੇਰਵਿਆਂ ਅਤੇ ਉਨ੍ਹਾਂ ਬਾਰੇ ਵਿਆਪਕ ਆਨਲਾਈਨ ਖੋਜ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਖ਼ਿਲਾਫ਼ ਮੁੜ ਸਿੱਖਾਂ ਨੇ ਖੋਲਿਆ ਮੋਰਚਾ, ਕਰ 'ਤਾ ਸਖ਼ਤ ਵਿਰੋਧ
ਬਾਂਦਰਾ ਪੁਲਸ ਦੀ ਜਾਂਚ ਟੀਮ ਨੇ ਫੈਜ਼ਾਨ ਖ਼ਾਨ ਦੇ ਦੂਜੇ ਮੋਬਾਈਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਇਹ ਖੁਲਾਸਾ ਕੀਤਾ। ਦੋਸ਼ੀ ਵਕੀਲ ਅਗਲੇ 10 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਹੈ ਅਤੇ ਪੁੱਛਗਿੱਛ ਦੌਰਾਨ ਜਾਣਕਾਰੀ ਇਕੱਠੀ ਕਰਨ ਦੇ ਪਿੱਛੇ ਦੇ ਉਸ ਦੇ ਉਦੇਸ਼ਾਂ ਬਾਰੇ ਗੁੰਮਰਾਹਕੁੰਨ ਜਵਾਬ ਦੇ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਨੇ ਫ਼ਿਲਮ ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਹਰ ਪਾਸੇ ਹੋਣ ਲੱਗੀ ਚਰਚਾ
ਦੱਸਣਯੋਗ ਹੈ ਕਿ 7 ਨਵੰਬਰ ਨੂੰ ਫੈਜ਼ਾਨ ਬਾਂਦਰਾ ਪੁਲਸ ਸਟੇਸ਼ਨ ਲੈਂਡਲਾਈਨ ’ਤੇ ਧਮਕੀ ਭਰੀ ਕਾਲ ਕੀਤੀ ਸੀ। ਫੈਜ਼ਾਨ ਨੇ ਕਥਿਤ ਤੌਰ ’ਤੇ ਫੋਨ ਚੁੱਕਣ ਵਾਲੇ ਪੁਲਸ ਮੁਲਾਜ਼ਮ ਨੂੰ ਕਿਹਾ, ‘‘ਕੀ ਸ਼ਾਹਰੁਖ ਉਹੀ ਨਹੀਂ ਹੈ ਜੋ ‘ਮੰਨਤ’ (ਬੰਗਲਾ) 'ਚ ਰਹਿੰਦਾ ਹੈ… ਇੱਕ ਬੈਂਡਸਟੈਂਡ ਵਾਲਾ… ਜੇਕਰ ਉਹ 50 ਲੱਖ ਰੁਪਏ ਨਹੀਂ ਦਿੰਦਾ ਹੈ। , ਮੈਂ ਉਸਨੂੰ ਮਾਰ ਦਿਆਂਗਾ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ