ਰਿਹਾਈ ਦੇ ਬਾਵਜੂਦ ''ਆਜ਼ਾਦ'' ਨਹੀਂ ਹੈ ਸ਼ਾਹਰੁਖ ਦਾ ਪੁੱਤਰ ਆਰੀਅਨ, ਰਹੇਗਾ ਇਨ੍ਹਾਂ ਪਾਬੰਦੀਆਂ ਦਾ ਪਹਿਰਾ

Saturday, Oct 30, 2021 - 01:18 PM (IST)

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ 28 ਦਿਨਾਂ ਬਾਅਦ ਅੱਜ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਦੱਸ ਦਈਏ ਕਿ ਆਰੀਅਨ ਖ਼ਾਨ ਨੂੰ 2 ਅਕਤੂਬਰ ਦੀ ਛਾਪੇਮਾਰੀ ਤੋਂ ਬਾਅਦ ਲੰਬਾ ਸਮਾਂ ਜੇਲ੍ਹ 'ਚ ਕੱਟਣਾ ਪਿਆ ਹੈ। ਹਾਲਾਂਕਿ ਆਰੀਅਨ ਖ਼ਾਨ ਲਈ ਇਹ ਸਭ ਸੌਖਾ ਨਹੀਂ ਸੀ।

ਦੱਸਿਆ ਜਾ ਰਿਹਾ ਹੈ ਕਿ ਆਰਥਰ ਰੋਡ ਜੇਲ੍ਹ ਦਾ ਘੰਟੀ ਬਾਕਸ ਸਵੇਰੇ 5.30 ਵਜੇ ਖੋਲ੍ਹਿਆ ਗਿਆ ਸੀ। ਆਰੀਅਨ ਦੀ ਰਿਹਾਈ 'ਤੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਸ਼ਾਹਰੁਖ ਖ਼ਾਨ ਦੇ ਘਰ ਸ਼ੁੱਕਰਵਾਰ ਤੋਂ ਹੀ ਤਿਉਹਾਰ ਦਾ ਮਾਹੌਲ ਹੈ। ਆਰੀਅਨ ਦੇ ਘਰ ਮੰਨਤ ਦੇ ਬਾਹਰ ਪ੍ਰਸ਼ੰਸਕਾਂ ਦਾ ਵੱਡਾ ਇਕੱਠ ਹੋਇਆ ਸੀ। ਹਰ ਕੋਈ ਆਰੀਅਨ ਦੇ ਸਵਾਗਤ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਇੱਕ ਸਾਧੂ ਬਾਬਾ ਵੀ ਮੰਨਤ ਦੇ ਬਾਹਰ ਖੜ੍ਹਾ ਨਜ਼ਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸਾਧੂ ਬਾਬੇ ਨੇ ਆਰੀਅਨ ਲਈ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। 

ਇਹ ਵੀ ਪੜ੍ਹੋ -  ਵੱਡੀ ਖ਼ਬਰ : 28 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਇਆ ਸ਼ਾਹਰੁਖ ਦਾ ਪੁੱਤਰ ਆਰੀਅਨ

ਦੱਸਣਯੋਗ ਹੈ ਕਿ ਬੇਸ਼ੱਕ ਆਰੀਅਨ ਨੂੰ ਜ਼ਮਾਨਤ ਮਿਲ ਗਈ ਹੈ ਪਰ ਅੱਗੇ ਦਾ ਰਸਤਾ ਹਾਲੇ ਵੀ ਆਸਾਨ ਨਹੀਂ ਹੈ ਕਿਉਂਕਿ ਆਰੀਅਨ ਨੂੰ ਸਿਰਫ ਜ਼ਮਾਨਤ ਮਿਲੀ ਹੈ ਕੇਸ ਤੋਂ ਛੁਟਕਾਰਾ ਨਹੀਂ।

ਕੋਰਟ ਨੇ ਰੱਖੀਆਂ ਇਹ ਖ਼ਾਸ ਸ਼ਰਤਾਂ -

1. ਆਰੀਅਨ ਖ਼ਾਨ ਨੂੰ ਬੇਸ਼ੱਕ ਜ਼ਮਾਨਤ ਮਿਲ ਗਈ ਹੈ ਪਰ ਕੋਰਟ ਨੇ ਉਸ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਹਨ।
2. ਆਰੀਅਨ ਖ਼ਾਨ ਜਾਂਚ ਅਧਿਕਾਰੀ ਨੂੰ ਦੱਸੇ ਬਗਾਰ ਮੁੰਬਈ ਨਹੀਂ ਛੱਡ ਸਕਦਾ।
3. ਹਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ NCB ਦਫ਼ਤਰ 'ਚ ਹਾਜ਼ਰ ਹੋਣਾ ਪਵੇਗਾ।
4. ਕਿਸੇ ਹੋਰ ਮੁਲਜ਼ਮ ਦੇ ਸੰਪਰਕ 'ਚ ਨਹੀਂ ਰਹਿਣਾ ਪਵੇਗਾ।
5. ਜਾਂਚ ਨਾਲ ਜੁੜੀਆਂ ਗੱਲਾਂ ਮੀਡੀਆ ਜਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ।
6. ਆਰੀਅਨ ਨੂੰ ਵਿਸ਼ੇਸ਼ ਐੱਨ. ਡੀ. ਪੀ. ਐੱਸ. ਅਦਾਲਤ 'ਚ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਹੋਵੇਗਾ।
7. ਅਦਾਲਤ ਦੀ ਇਜਾਜ਼ਤ ਤੋਂ ਬਗੈਰ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ।
8. ਜੇਕਰ ਕਿਸੇ ਸ਼ਰਤ ਦੀ ਉਲੰਘਣਾ ਹੁੰਦੀ ਹੈ, ਤਾਂ NCB ਵਿਸ਼ੇਸ਼ ਜੱਜ ਨੂੰ ਅਰਜ਼ੀ ਦੇਣ ਦਾ ਹੱਕਦਾਰ ਹੋਵੇਗਾ।

ਇਹ ਵੀ ਪੜ੍ਹੋ-  28 ਦਿਨਾਂ ਬਾਅਦ ਅੱਜ ਜੇਲ੍ਹ 'ਚੋਂ ਰਿਹਾਅ ਹੋਣਗੇ ਆਰੀਅਨ ਖ਼ਾਨ, ਬੇਟੇ ਨੂੰ ਲੈਣ ਸ਼ਾਹਰੁਖ ਖ਼ਾਨ ਖ਼ੁਦ ਜਾਣਗੇ

ਰੱਦ ਹੋ ਸਕਦੀ ਹੈ ਜ਼ਮਾਨਤ
ਹਾਈ ਕੋਰਟ ਨੇ ਆਪਣੇ ਆਦੇਸ਼ 'ਚ ਸਾਫ਼ ਕੀਤਾ ਹੈ ਕਿ ਜੇਕਰ ਆਰੀਅਨ ਉੱਪਰ ਲਿਖੀਆਂ ਸ਼ਰਤਾਂ ਦਾ ਪਾਲਨ ਨਹੀਂ ਕਰਦਾ ਤਾਂ ਐੱਨ. ਸੀ. ਹੀ. ਸਿੱਧੇ ਐੱਨ. ਡੀ. ਪੀ. ਐੱਸ. ਕੋਰਟ 'ਚ ਜ਼ਮਾਨਤ ਰੱਦ ਕਰਨ ਲਈ ਆਦੇਸ਼ ਕਰ ਸਕਦੀ ਹੈ। 

ਇਹ ਵੀ ਪੜ੍ਹੋ - ਬਿੱਗ ਬੌਸ 15 : ਅਫਸਾਨਾ ਖ਼ਾਨ ਅੰਦਰ ਆਇਆ ਭੂਤ, ਸ਼ਰੇਆਮ ਸ਼ਮਿਤਾ ਸ਼ੈੱਟੀ ਤੋਂ ਕੀਤੀ ਇਹ ਮੰਗ (ਵੀਡੀਓ)

2 ਅਕਤੂਬਰ ਨੂੰ ਗ੍ਰਿਫ਼ਤਾਰ ਹੋਇਆ ਸੀ ਆਰੀਅਨ 
ਦੱਸਣਯੋਗ ਹੈ ਕਿ ਆਰੀਅਨ ਨੂੰ 2 ਅਕਤੂਬਰ ਦੀ ਛਾਪੇਮਾਰੀ ਤੋਂ ਬਾਅਦ ਲੰਬਾ ਸਮਾਂ ਜੇਲ੍ਹ 'ਚ ਕੱਟਣਾ ਪਿਆ ਹੈ। ਐੱਨ. ਸੀ. ਬੀ. ਨੇ ਆਰੀਅਨ ਸਣੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ 'ਚ ਪੁੱਛਗਿੱਛ ਅਤੇ ਖ਼ੁਲਾਸਿਆਂ ਦੇ ਆਧਾਰ 'ਤੇ ਇਸ ਮਾਮਲੇ 'ਚ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ - ਬਾਲੀਵੁੱਡ ਦੇ ਦਿੱਗਜ ਅਦਾਕਾਰ ਯੂਸਫ ਹੁਸੈਨ ਦਾ ਦਿਹਾਂਤ

ਨੋਟ - ਆਰੀਅਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 


sunita

Content Editor

Related News