ਸ਼ਾਹਰੁਖ ਖ਼ਾਨ ਦੇ ਜਨਮਦਿਨ ਮੌਕੇ ਪੜ੍ਹੋ ਉਨ੍ਹਾਂ ਦੇ ਮਜ਼ੇਦਾਰ ਡਾਇਲਾਗਸ
Tuesday, Nov 02, 2021 - 05:04 PM (IST)
ਮੁੰਬਈ (ਬਿਊਰੋ)– ਬਾਲੀਵੁੱਡ ’ਚ ਕਿੰਗ ਖ਼ਾਨ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਖ਼ਾਨ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖ਼ਾਨ ਇੰਡਸਟਰੀ ਦੇ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਆਪਣਾ ਇਹ ਖ਼ਾਸ ਮੁਕਾਮ ਹਾਸਲ ਕੀਤਾ ਹੈ।
ਦੱਸ ਦੇਈਏ ਕਿ 2 ਨਵੰਬਰ, 1965 ਨੂੰ ਦਿੱਲੀ ’ਚ ਜਨਮੇ ਸ਼ਾਹਰੁਖ ਨੇ ਟੈਲੀਵਿਜ਼ਨ ਸ਼ੋਅਜ਼ ਰਾਹੀਂ ਇੰਡਸਟਰੀ ’ਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦੇ ਪਹਿਲੇ ਟੈਲੀਵਿਜ਼ਨ ਸ਼ੋਅ ਦਾ ਨਾਂ ‘ਫੌਜੀ’ ਸੀ। ਇਸ ਤੋਂ ਇਲਾਵਾ ਸ਼ਾਹਰੁਖ ਨੇ ‘ਵਾਗਲੇ ਕੀ ਦੁਨੀਆ’ ਤੇ ‘ਸਰਕਸ’ ਟੈਲੀਵਿਜ਼ਨ ਸ਼ੋਅ ’ਚ ਵੀ ਕੰਮ ਕੀਤਾ।
ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪਹਿਲੀ ਫ਼ਿਲਮ ‘ਦਿਲ ਆਸਨਾ ਹੈ’ ਸਾਈਨ ਕੀਤੀ ਸੀ। ਇਸ ਦੇ ਨਾਲ ਹੀ ਬਤੌਰ ਅਦਾਕਾਰ ਉਨ੍ਹਾਂ ਦੀ ਪਹਿਲੀ ਫ਼ਿਲਮ ਸਾਲ 1992 ’ਚ 25 ਜੂਨ ਨੂੰ ਰਿਲੀਜ਼ ਹੋਈ ‘ਦੀਵਾਨਾ’ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਫ਼ਿਲਮ ਲਈ ਬੈਸਟ ਡੈਬਿਊ ਐਕਟਰ ਦਾ ਐਵਾਰਡ ਜਿੱਤਿਆ।
ਇਸ ਸਮੇਂ ਸ਼ਾਹਰੁਖ ਨੇ ਬਾਲੀਵੁੱਡ ’ਚ ਰੋਮਾਂਸ, ਡਰਾਮਾ, ਕਾਮੇਡੀ ਤੇ ਐਕਸ਼ਨ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਰਾਜ ਤੇ ਰਾਹੁਲ ਦੇ ਨਾਂ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਨੇ ਰਾਹੁਲ ਨਾਂ ਹੇਠ ਸੁਪਰਹਿੱਟ ਫਿਲਮਾਂ ‘ਡਰ’, ‘ਕੁਛ ਕੁਛ ਹੋਤਾ ਹੈ’, ‘ਯੈੱਸ ਬੌਸ’, ‘ਕਭੀ ਖੁਸ਼ੀ ਕਭੀ ਗਮ’, ‘ਚੇਨਈ ਐਕਸਪ੍ਰੈੱਸ’ ਤੇ ਹੋਰ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜ ਦੇ ਨਾਂ ਨਾਲ ‘ਡੀ. ਡੀ. ਐੱਲ. ਜੇ.’, ‘ਮੁਹੱਬਤੇਂ’, ‘ਬਾਦਸ਼ਾਹ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ।
ਸ਼ਾਹਰੁਖ ਖ਼ਾਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਡਾਇਲਾਗ ਡਿਲਿਵਰੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਡਾਇਲਾਗ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਬੁੱਲ੍ਹਾਂ ’ਤੇ ਹਨ। ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਦੇ ਕੁਝ ਖਾਸ ਡਾਇਲਾਗਸ ਲੈ ਕੇ ਆਏ ਹਾਂ।
1. ‘ਜੋ ਹਾਰ ਕਰ ਜੀਤਤਾ ਹੈ, ਉਸੇ ਬਾਜ਼ੀਗਰ ਕਹਿਤੇ ਹੈਂ’ (ਬਾਜ਼ੀਗਰ)
2. ‘ਕੌਨ ਕਮਬਖ਼ਤ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ। ਹਮ ਤੋਂ ਇਸ ਲੀਏ ਪੀਤੇ ਹੈਂ ਕਿ ਹਮ ਯਹਾਂ ਬੈਠ ਸਕੇ, ਤੁਮਹੇ ਦੇਖ ਸਕੇ, ਤੁਮਹੇ ਬਰਦਾਸ਼ਤ ਕਰ ਸਕੇ’ (ਦੇਵਦਾਸ)
3. ‘ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮਕਿਨ ਹੈ’ (ਡੌਨ)
4. ‘ਪਿਆਰ ਤੋ ਬਹੁਤ ਸਾਰੇ ਲੋਕ ਕਰਤੇ ਹੈਂ, ਪਰ ਮੇਰੇ ਜੈਸਾ ਪਿਆਰ ਕੋਈ ਨਹੀਂ ਕਰ ਸਕਤਾ, ਕਿਉਂਕਿ ਜੋ ਤੁਮਹਾਰੇ ਪਾਸ ਹੈ, ਵੋ ਕਿਸੇ ਕੇ ਪਾਸ ਨਹੀਂ’ (ਕਲ ਹੋ ਨਾ ਹੋ)
5. ‘ਅਜਨਬੀਓਂ ਕੀ ਬਾਤ ਸੁਣ ਲੇਨੀ ਚਾਹੀਏ, ਕਭੀ ਕਭੀ ਅਜਨਬੀ ਆਪਣੋਂ ਸੇ ਜ਼ਿਆਦਾ ਜਾਨਤੇਂ ਹੈਂ’ (ਕਭੀ ਅਲਵਿਦਾ ਨਾ ਕਹਿਣਾ)