ਸ਼ਹਿਨਾਜ਼ ਗਿੱਲ ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

Wednesday, Aug 28, 2024 - 10:37 AM (IST)

ਮੁੰਬਈ- ਸ਼ਹਿਨਾਜ਼ ਗਿੱਲ ਨੇ ਆਪਣੇ ਕਿਊਟ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਹਰ ਕੋਈ ਉਸ ਦੇ ਖਾਸ ਅੰਦਾਜ਼ ਦੀ ਤਾਰੀਫ ਕਰਦਾ ਹੈ। ਜਦੋਂ ਤੋਂ ਸ਼ਹਿਨਾਜ਼ ਗਿੱਲ ਬਿੱਗ ਬੌਸ ਸੀਜ਼ਨ 13 ਦਾ ਹਿੱਸਾ ਬਣੀ ਹੈ, ਉਸ ਦੀ ਕਿਸਮਤ ਚਮਕ ਗਈ ਹੈ। ਅੱਜ-ਕੱਲ੍ਹ ਸ਼ਹਿਨਾਜ਼ ਗਾਇਕਾ ਤੋਂ ਇਲਾਵਾ ਇੱਕ ਅਦਾਕਾਰਾ ਅਤੇ ਮਾਡਲ ਵੀ ਹੈ। ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਇੰਡਸਟਰੀ 'ਚ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕਈ ਵੱਡੇ ਪ੍ਰੋਜੈਕਟ 'ਚ ਵੀ ਕੰਮ ਕੀਤਾ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸ਼ਹਿਨਾਜ਼ ਆਪਣਾ ਪੌਡਕਾਸਟ ਵੀ ਚਲਾਉਂਦੀ ਹੈ।ਫਿਲਹਾਲ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਕਈ ਈਵੈਂਟਸ ਦਾ ਹਿੱਸਾ ਬਣ ਰਹੀ ਹੈ, ਕੋਈ ਐਵਾਰਡ ਫੰਕਸ਼ਨ ਹੋਵੇ ਜਾਂ ਅੰਬਾਨੀ ਹਾਊਸ 'ਚ ਵਿਆਹ, ਸ਼ਹਿਨਾਜ਼ ਗਿੱਲ ਹਰ ਪਾਸੇ ਛਾਈ ਹੋਈ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਜਨਮ ਅਸ਼ਟਮੀ ਤੋਂ ਬਾਅਦ ਹੋਣ ਵਾਲੇ ਦਹੀ ਹਾਂਡੀ ਜਸ਼ਨ 'ਚ ਵੀ ਹਿੱਸਾ ਲਿਆ ਸੀ। ਸ਼ਹਿਨਾਜ਼ ਲਾਲ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਈਵੈਂਟ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿੱਥੇ ਸ਼ਹਿਨਾਜ਼ ਗਿੱਲ ਪੰਜਾਬੀ ਗੀਤ ਵੱਜਦੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਜੀ ਹਾਂ, ਇਸ ਈਵੈਂਟ ਦੌਰਾਨ ਜਿਵੇਂ ਹੀ ਵਿੱਕੀ ਕੌਸ਼ਲ ਦੀ ਫਿਲਮ ਦਾ ਗੀਤ 'ਹੁਸਨ ਤੇਰਾ ਤੌਬਾ-ਤੌਬਾ' ਵੱਜਣਾ ਸ਼ੁਰੂ ਹੋਇਆ ਤਾਂ ਸ਼ਹਿਨਾਜ਼ ਗਿੱਲ ਖੁਦ ਨੂੰ ਰੋਕ ਨਹੀਂ ਪਾਈ। ਉਹ ਸਟੇਜ 'ਤੇ ਹੀ ਨੱਚਣ ਲੱਗਦੀ ਹੈ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਡਾਂਸ ਕਰਦੇ ਦੇਖ ਕੁਝ ਲੋਕ ਉਸ ਨੂੰ ਹੈਰਾਨੀ ਨਾਲ ਦੇਖਦੇ ਹਨ ਤਾਂ ਕੁਝ ਲੋਕ ਸ਼ਹਿਨਾਜ਼ ਨਾਲ ਡਾਂਸ ਕਰਨ ਲੱਗ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਖੂਬ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News