ਸ਼ਹਿਨਾਜ਼ ਕੌਰ ਗਿੱਲ ਨੇ ਸ਼ਾਹਿਦ ਕਪੂਰ ਨਾਲ ਕੀਤੀ ਖ਼ੂਬ ਮਸਤੀ, ਤਸਵੀਰਾਂ ਵਾਇਰਲ

01/31/2023 10:41:44 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਪ੍ਰਤੀਯੋਗੀ ਰਹਿ ਚੁੱਕੀ ਸ਼ਹਿਨਾਜ਼ ਕੌਰ ਗਿੱਲ ਹਮੇਸ਼ਾ ਹੀ ਆਪਣੀਆਂ ਕਿਊਟ ਅਦਾਵਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਦੱਸ ਦਈਏ ਕਿ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ 'ਕਿਸ ਕਾ ਭਾਈ ਕਿਸ ਕੀ ਜਾਨ' ਲਈ ਸੁਰਖੀਆਂ ਬਟੋਰ ਰਹੀ ਹੈ ਪਰ ਇਸ ਤੋਂ ਵੀ ਵੱਧ ਸ਼ਹਿਨਾਜ਼ ਗਿੱਲ ਆਪਣੇ ਸ਼ੋਅ ਕਾਰਨ ਸੁਰਖੀਆਂ 'ਚ ਹੈ। ਨਵੰਬਰ 2022 'ਚ ਸ਼ੁਰੂ ਹੋਈ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਦੋ ਮਹੀਨਿਆਂ ਤੋਂ ਇਹ ਸ਼ੋਅ ਲਗਾਤਾਰ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।

PunjabKesari

ਸ਼ਾਹਿਦ ਕਪੂਰ ਸ਼ੋਅ 'ਚ ਆਉਣਗੇ ਨਜ਼ਰ
ਸ਼ਹਿਨਾਜ਼ ਕੌਰ ਗਿੱਲ ਨਾਲ ਦੇਸੀ ਵਾਈਬਸ ਇੱਕ ਮਸ਼ਹੂਰ ਸ਼ੋਅ ਹੈ, ਜਿੱਥੇ ਹੋਸਟ ਸ਼ਹਿਨਾਜ਼ ਭਾਰਤੀ ਸਿਤਾਰਿਆਂ ਨੂੰ ਮਜ਼ਾਕੀਆ ਸਵਾਲ ਪੁੱਛਦੀ ਹੈ। ਇੰਨਾ ਹੀ ਨਹੀਂ, ਉਹ ਕੈਮਰੇ ਦੇ ਸਾਹਮਣੇ ਆਪਣੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਕਹਾਣੀਆਂ ਵੀ ਸੁਣਾਉਂਦੀ ਹੈ। ਇਸ ਚੈਟ ਸ਼ੋਅ 'ਚ ਕਈ ਬਾਲੀਵੁੱਡ ਸੈਲੇਬਸ ਨਜ਼ਰ ਆਏ ਹਨ। ਪਿਛਲੀ ਵਾਰ 'ਛੱਤਰੀਵਾਲੀ' ਦੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਸ਼ਹਿਨਾਜ਼ ਦੀ ਖ਼ਾਸ ਮਹਿਮਾਨ ਸੀ। ਇਸ ਵਾਰ ਦਰਸ਼ਕ ਸ਼ੋਅ 'ਚ 'ਕਬੀਰ ਸਿੰਘ' ਯਾਨੀ ਸ਼ਾਹਿਦ ਕਪੂਰ ਨੂੰ ਦੇਖਣਗੇ।

PunjabKesari

ਸ਼ਾਹਿਦ-ਸ਼ਹਿਨਾਜ਼ ਦੀਆਂ ਤਸਵੀਰਾਂ ਵਾਇਰਲ
ਸ਼ਾਹਿਦ ਕਪੂਰ ਆਪਣੀ ਫ਼ਿਲਮ 'ਫਰਜ਼ੀ' ਦੇ ਪ੍ਰਮੋਸ਼ਨ ਲਈ ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਅਦਾਕਾਰਾ ਅਤੇ ਸ਼ੋਅ ਦੇ ਹੋਸਟ ਨਾਲ ਖੂਬ ਮਸਤੀ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

'ਫਰਜ਼ੀ' ਨਾਲ OTT 'ਤੇ ਡੈਬਿਊ ਕਰਨਗੇ ਸ਼ਾਹਿਦ ਕਪੂਰ
ਦੱਸ ਦੇਈਏ ਕਿ ਸ਼ਾਹਿਦ ਕਪੂਰ 'ਫਰਜ਼ੀ' ਨਾਲ OTT ਡੈਬਿਊ ਕਰਨ ਜਾ ਰਹੇ ਹਨ। ਇਹ ਇੱਕ ਵੈੱਬ ਸੀਰੀਜ਼ ਹੈ, ਜਿਸ 'ਚ ਦੱਖਣੀ ਸੁਪਰਸਟਾਰ ਵਿਜੇ ਸੇਤੂਪਤੀ ਅਤੇ ਰਾਸ਼ੀ ਖੰਨਾ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕੇਕੇ ਮੈਨਨ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਦੇਖਣ ਵਾਲੀ ਹੈ। 'ਫਰਜ਼ੀ' 'ਚ ਸ਼ਾਹਿਦ ਕਪੂਰ ਨੈਗੇਟਿਵ ਕਿਰਦਾਰ 'ਚ ਨਜ਼ਰ ਆਉਣਗੇ, ਜੋ ਨਕਲੀ ਨੋਟ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਂਦਾ ਹੈ। 'ਫਰਜ਼ੀ' 10 ਫਰਵਰੀ ਨੂੰ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਰਾਜ ਨਿਦਿਮੋਰੂ ਅਤੇ ਕ੍ਰਿਸ਼ਨਾ ਡੀਕੇ ਦੁਆਰਾ ਨਿਰਦੇਸ਼ਤ, ਸ਼ੋਅ ਨੂੰ ਕ੍ਰਾਈਮ-ਥ੍ਰਿਲਰ ਦੀ ਥੀਮ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ। ਇਹ ਜੋੜੀ 'ਦ ਫੈਮਿਲੀ ਮੈਨ' ਵਰਗੀ ਮਸ਼ਹੂਰ ਵੈੱਬ ਸੀਰੀਜ਼ ਬਣਾਉਣ ਲਈ ਜਾਣੀ ਜਾਂਦੀ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 


sunita

Content Editor

Related News