ਸ਼ਾਹਿਦ-ਮੀਰਾ ਨੇ ਮੁੰਬਈ 'ਚ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਅਪਾਰਟਮੈਂਟ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼

05/28/2024 11:05:17 AM

ਮੁੰਬਈ (ਬਿਊਰੋ): ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਬਾਲੀਵੁੱਡ ਦੀ ਮਸ਼ਹੂਰ ਜੋੜੀ 'ਚੋਂ ਇੱਕ ਹੈ। ਹਾਲਾਂਕਿ ਦੋਵੇਂ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ । ਦੱਸਿਆ ਜਾ ਰਿਹਾ ਹੈ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ ਮੁੰਬਈ 'ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ।

PunjabKesari

 

ਦੱਸ ਦਈਏ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ ਇਹ ਅਪਾਰਟਮੈਂਟ 24 ਮਈ ਨੂੰ ਖਰੀਦਿਆ ਹੈ , ਜਿਸ ਦੀ ਕੀਮਤ 59 ਕਰੋੜ ਰੁਪਏ ਹੈ। ਰਿਪੋਰਟਾਂ ਮੁਤਾਬਕ ਸ਼ਾਹਿਦ ਨੇ ਇਸ ਅਪਾਰਟਮੈਂਟ ਲਈ 1.75 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਖ਼ਬਰਾਂ ਮੁਤਾਬਕ ਸ਼ਾਹਿਦ ਦਾ ਨਵਾਂ ਘਰ ਓਬਰਾਏ ਰਿਐਲਟੀ ਦੀ ਟਾਪ ਫਲੋਰ 'ਤੇ ਸਥਿਤ ਹੈ। ਸ਼ਾਹਿਦ-ਮੀਰਾ ਨੇ ਇਸ ਨੂੰ ਚੰਦਕ ਰੀਅਲਟਰਜ਼ ਪ੍ਰਾਈਵੇਟ ਲਿਮਟਿਡ ਤੋਂ ਖਰੀਦਿਆ ਹੈ। ਉਹ ਇਸ ਘਰ 'ਚ ਪੂਰੀ ਫੈਮਿਲੀ ਨਾਲ ਸ਼ਿਫਟ ਹੋਣਗੇ।

PunjabKesari

ਕੰਮ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਆਖਰੀ ਵਾਰ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' 'ਚ ਨਜ਼ਰ ਆਏ ਸਨ। ਹੁਣ ਉਹ ਜਲਦ ਹੀ 'ਦੇਵਾ ਔਰ ਫਰਜ਼ੀ 2' 'ਚ ਨਜ਼ਰ ਆਉਣਗੇ।
 


Anuradha

Content Editor

Related News