'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੇ ਨਾਂ 'ਤੇ ਹੋ ਰਹੀ ਹੈ ਧੋਖਾਧੜੀ, ਸ਼ਾਹਰੁਖ ਨੇ ਦਿੱਤੀ ਇਹ ਚਿਤਾਵਨੀ

Thursday, Jun 13, 2024 - 10:35 AM (IST)

'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੇ ਨਾਂ 'ਤੇ ਹੋ ਰਹੀ ਹੈ ਧੋਖਾਧੜੀ, ਸ਼ਾਹਰੁਖ ਨੇ ਦਿੱਤੀ ਇਹ ਚਿਤਾਵਨੀ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਤੇ ਪਤਨੀ ਗੌਰੀ ਖ਼ਾਨ ਦੀ ਪ੍ਰੋਡਕਸ਼ਨ ਕੰਪਨੀ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੇ ਨਾਂ 'ਤੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੰਪਨੀ ਨੇ ਖ਼ੁਦ ਚੇਤਾਵਨੀ ਜਾਰੀ ਕੀਤੀ ਹੈ। ਪ੍ਰੋਡਕਸ਼ਨ ਹਾਊਸ ਨੇ ਖੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸਾਵਧਾਨ ਰਹਿਣ ਅਤੇ ਨੌਕਰੀ ਦੀਆਂ ਪੇਸ਼ਕਸ਼ਾਂ ਨੂੰ ਸੱਚਾ ਮੰਨ ਕੇ ਉਨ੍ਹਾਂ ਦਾ ਸ਼ਿਕਾਰ ਹੋਣ ਤੋਂ ਬਚਣ।  

Important Notice from Red Chillies Entertainment pic.twitter.com/gRl8JmW7wy

— Red Chillies Entertainment (@RedChilliesEnt) June 5, 2024

ਸ਼ਾਹਰੁਖ ਅਤੇ ਗੌਰੀ ਖ਼ਾਨ ਦੇ ਪ੍ਰੋਡਕਸ਼ਨ ਹਾਊਸ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਜਾਰੀ ਕੀਤੀ ਹੈ, ਜਿਸ 'ਚ ਲਿਖਿਆ ਹੈ, 'ਸਾਡੇ ਧਿਆਨ 'ਚ ਆਇਆ ਹੈ ਕਿ ਰੈੱਡ ਚਿਲੀਜ਼ ਐਂਟਰਟੇਨਮੈਂਟ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹੋਏ ਕਈ ਸੋਸ਼ਲ ਮੀਡੀਆ ਪਲੇਟਫਾਰਮਸ, ਖ਼ਾਸ ਕਰਕੇ ਵਾਟਸਐੱਪ 'ਤੇ ਫਰਜ਼ੀ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਨੌਕਰੀ ਦੀ ਪੇਸ਼ਕਸ਼ ਨੂੰ ਸੱਚ ਮੰਨਦੇ ਹੋਏ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਵਾਟਸਐਪ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਰੁਜ਼ਗਾਰ ਦੇ ਮੌਕੇ ਜਾਂ ਅਜਿਹੀ ਕੋਈ ਜਾਣਕਾਰੀ ਪ੍ਰਦਾਨ ਨਹੀਂ ਕਰਦੀ ਹੈ। ਇਸ ਪੋਸਟ 'ਚ ਇਹ ਵੀ ਲਿਖਿਆ ਗਿਆ ਹੈ ਕਿ ਅਸਲ ਮੌਕੇ ਸਿਰਫ਼ ਅਧਿਕਾਰਤ ਸਾਈਟਾਂ ਅਤੇ ਪ੍ਰੋਡਕਸ਼ਨ ਹਾਊਸਾਂ ਦੇ ਚੈਨਲਾਂ ਰਾਹੀਂ ਹੀ ਸਾਂਝੇ ਕੀਤੇ ਜਾਂਦੇ ਹਨ। ਕੈਪਸ਼ਨ 'ਚ ਲਿਖਿਆ ਹੈ, 'ਰੈੱਡ ਚਿਲੀਜ਼ ਐਂਟਰਟੇਨਮੈਂਟ ਤੋਂ ਮਹੱਤਵਪੂਰਨ ਜਾਣਕਾਰੀ।'

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ

PunjabKesari

ਸ਼ਾਹਰੁਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ 'ਪਠਾਨ', 'ਜਵਾਨ' ਅਤੇ 'ਡੰਕੀ' 'ਚ ਨਜ਼ਰ ਆਏ ਸਨ। ਸ਼ਾਹਰੁਖ ਦੀ ਆਉਣ ਵਾਲੀ ਫ਼ਿਲਮ ਦਾ ਨਾਂ 'ਕਿੰਗ' ਹੈ। ਇਸ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਧੀ ਸੁਹਾਨਾ ਖ਼ਾਨ ਵੀ ਨਜ਼ਰ ਆਵੇਗੀ। ਸੁਹਾਨਾ ਖ਼ਾਨ ਇਸ ਫ਼ਿਲਮ ਨਾਲ ਸਿਨੇਮਾਘਰਾਂ 'ਚ ਡੈਬਿਊ ਕਰੇਗੀ। ਹਾਲਾਂਕਿ, ਸੁਹਾਨਾ ਨੇ ਪਿਛਲੇ ਸਾਲ ਨੈੱਟਫਲਿਕਸ ਇੰਡੀਆ 'ਤੇ ਜ਼ੋਇਆ ਅਖਤਰ ਦੀ ਫ਼ਿਲਮ 'ਦ ਆਰਚੀਜ਼' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ਾਹਰੁਖ ਸਲਮਾਨ ਖ਼ਾਨ ਨਾਲ 'ਟਾਈਗਰ ਵਰਸੇਜ਼ ਪਠਾਨ' 'ਚ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News