‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਦਿਰਦੋ ਨੂੰ 5 ਘੰਟਿਆਂ ਬਾਅਦ ਆਇਆ ਹੋਸ਼, ਹੁਣ ਅਜਿਹੀ ਹੈ ਹਾਲਤ

Thursday, Dec 30, 2021 - 04:34 PM (IST)

‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਦਿਰਦੋ ਨੂੰ 5 ਘੰਟਿਆਂ ਬਾਅਦ ਆਇਆ ਹੋਸ਼, ਹੁਣ ਅਜਿਹੀ ਹੈ ਹਾਲਤ

ਮੁੰਬਈ (ਬਿਊਰੋ)– ਮੰਗਲਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਸੈਂਸੇਸ਼ਨ ਸਹਿਦੇਵ ਦਿਰਦੋ ਦੇ ਸੜਕ ਹਾਦਸੇ ਦੀ ਖ਼ਬਰ ਆਈ ਸੀ, ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਥੇ ਹੁਣ ਉਸ ਦੀ ਸਿਹਤ ਨਾਲ ਜੁੜੀ ਤਾਜ਼ਾ ਅਪਡੇਟ ਖ਼ੁਦ ਰੈਪਰ ਬਾਦਸ਼ਾਹ ਨੇ ਸਾਂਝੀ ਕੀਤੀ ਹੈ, ਜੋ ਸਹਿਦੇਵ ਦਿਰਦੋ ਨਾਲ ਕੰਮ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

ਬਾਦਸ਼ਾਹ ਨੇ ਟਵੀਟ ਕਰਕੇ ਸਹਿਦੇਵ ਦੀ ਤਾਜ਼ਾ ਹਾਲਤ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਤੇ ਇੰਨੀਆਂ ਦੁਆਵਾਂ ਲਈ ਧੰਨਵਾਦ ਵੀ ਕੀਤਾ ਹੈ। ‘ਬਚਪਨ ਕਾ ਪਿਆਰ’ ਫੇਮ ਸਹਿਦੇਵ ਦਿਰਦੋ ਹੁਣ ਹੋਸ਼ ’ਚ ਆ ਗਿਆ ਹੈ ਪਰ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ।

ਮੰਗਲਵਾਰ ਦੇਰ ਸ਼ਾਮ ਅਚਾਨਕ ਖ਼ਬਰ ਆਈ ਸੀ ਕਿ ਇਕ ਸੜਕ ਹਾਦਸੇ ’ਚ ਸਹਿਦੇਵ ਦਿਰਦੋ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸਹਿਦੇਵ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ। ਇਸ ਹਾਦਸੇ ’ਚ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹ ਬੇਹੋਸ਼ ਹੋ ਗਿਆ ਸੀ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਥੇ ਵੀ ਉਸ ਨੂੰ 5 ਘੰਟਿਆਂ ਬਾਅਦ ਹੋਸ਼ ਆਇਆ। ਫਿਲਹਾਲ ਉਹ ਹਰ ਕਿਸੇ ਨਾਲ ਗੱਲ ਕਰ ਰਿਹਾ ਹੈ ਤੇ ਸਾਰਿਆਂ ਨੂੰ ਪਛਾਣਦਾ ਵੀ ਹੈ।

ਫਿਲਹਾਲ ਦਿਰਦੋ ਦਾ ਇਲਾਜ ਜਾਰੀ ਹੈ ਤੇ ਉਸ ਦੇ ਸਿਰ ’ਤੇ ਲੱਗੀ ਸੱਟ ਤੋਂ ਬਾਅਦ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਰੈਪਰ ਬਾਦਸ਼ਾਹ ਨੇ ਸਹਿਦੇਵ ਨਾਲ ਕੰਮ ਕੀਤਾ ਸੀ, ਲਿਹਾਜ਼ਾ ਜਿਵੇਂ ਹੀ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਹ ਰਾਏਪੁਰ ਲਈ ਨਿਕਲ ਪਏ। ਉਨ੍ਹਾਂ ਟਵੀਟ ਕੀਤਾ, ‘ਸਹਿਦੇਵ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਤੇ ਹੋਸ਼ ’ਚ ਆ ਗਿਆ ਹੈ। ਇਕ ਚੰਗੇ ਨਿਊਰੋਸਰਜਨ ਦੀ ਭਾਲ ’ਚ ਅਸੀਂ ਰਾਏਪੁਰ ਜਾ ਰਹੇ ਹਾਂ। ਦੁਆਵਾਂ ਲਈ ਧੰਨਵਾਦ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News