ਡਾਇਮੰਡ ਸਟਾਰ ਗੁਰਨਾਮ ਭੁੱਲਰ ਦੀ ਮੁੜ ਬਣੀ ਸਰਗੁਣ ਮਹਿਤਾ ਨਾਲ ਜੋੜੀ, ਫ਼ਿਲਮ ਦਾ ਕੀਤਾ ਐਲਾਨ

Tuesday, Sep 27, 2022 - 11:36 AM (IST)

ਡਾਇਮੰਡ ਸਟਾਰ ਗੁਰਨਾਮ ਭੁੱਲਰ ਦੀ ਮੁੜ ਬਣੀ ਸਰਗੁਣ ਮਹਿਤਾ ਨਾਲ ਜੋੜੀ, ਫ਼ਿਲਮ ਦਾ ਕੀਤਾ ਐਲਾਨ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਅਤੇ ਗਾਇਕ ਗੁਰਨਾਮ ਭੁੱਲਰ ਦੀ ਜੋੜੀ ਇਕ ਵਾਰ ਫ਼ਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਦਰਅਸਲ, ਗੁਰਨਾਮ ਭੁੱਲਰ ਨੇ ਆਪਣੀ ਅਗਲੀ ਫ਼ਿਲਮ 'ਨਿਗਾ ਮਾਰਦਾ ਆਈ ਵੇ' ਲੈ ਕੇ ਆ ਰਹੇ ਹਨ।

ਦੱਸ ਦਈਏ ਕਿ ਪੰਜਾਬੀ ਫ਼ਿਲਮ 'ਨਿਗ੍ਹਾ ਮਰਦਾ ਆਈ ਵੇ' ਇਹ ਉਹੀ ਫ਼ਿਲਮ ਹੈ, ਜਿਸ ਦਾ ਐਲਾਨ 2021 'ਚ ਕੀਤਾ ਗਿਆ ਸੀ। ਇਹ ਫ਼ਿਲਮ 17 ਜੂਨ 2022 ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ। ਇਸ ਬਾਰੇ ਗੁਰਨਾਮ ਭੁੱਲਰ ਦੇ ਇੱਕ ਫੈਨ ਪੇਜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਫ਼ਿਲਮ 'ਨਿਗ੍ਹਾ ਮਾਰਦਾ ਆਈ ਵੇ' ਦੀ ਝਲਕ ਸਾਫ਼ ਨਜ਼ਰ ਆ ਰਹੀ ਹੈ। ਇਸ ਨੂੰ ਵੇਖਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਗੁਰਨਾਮ-ਸਰਗੁਣ ਸਟਾਰਰ ਇਹ ਫ਼ਿਲਮ 'ਨਿਗ੍ਹਾ ਮਰਦਾ ਆਈ ਵੇ' 17 ਫਰਵਰੀ 2023 ਤੈਅ ਕੀਤੀ ਗਈ ਹੈ।

 
 
 
 
 
 
 
 
 
 
 
 
 
 
 
 

A post shared by Gurnam Diaries (@gurnamdiaries)

ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦੀ ਸ਼ੂਟਿੰਗ ਯੂ. ਕੇ. ਅਤੇ ਭਾਰਤ 'ਚ ਹੋਈ ਹੈ। ਫ਼ਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਹਾਲ ਹੀ 'ਚ ਸਰਗੁਣ ਮਹਿਤਾ ਦੀ ਪੰਜਾਬੀ ਫ਼ਿਲਮ 'ਮੋਹ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲਿਆ। ਉਥੇ ਹੀ ਗੁਰਨਾਮ ਭੁੱਲਰ ਨੇ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਲੇਖ', 'ਸਹੁਰਿਆ ਦਾ ਪਿੰਡ ਆ ਗਿਆ' ਅਤੇ 'ਕੋਕਾ' ਵਰਗੀਆਂ ਫ਼ਿਲਮਾਂ ਨਾਲ ਇਸ ਸਾਲ ਆਪਣੇ ਫੈਨਸ ਦਾ ਖ਼ੂਬ ਮਨੋਰੰਜਨ ਕੀਤਾ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News