'ਆਪ੍ਰੇਸ਼ਨ ਸਿੰਦੂਰ' ਤੋਂ ਬੌਖਲਾਈ 'ਸਨਮ ਤੇਰੀ ਕਸਮ' ਫੇਮ ਮਾਵਰਾ ਨੇ ਭਾਰਤ ਖਿਲਾਫ ਉਗਲਿਆ ਜ਼ਹਿਰ
Thursday, May 08, 2025 - 10:03 AM (IST)

ਮੁੰਬਈ- 'ਸਨਮ ਤੇਰੀ ਕਸਮ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਫਿਲਮ ਦੇ ਦੁਬਾਰਾ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਮਨਪਸੰਦ ਹੀਰੋਇਨਾਂ ਵਿੱਚੋਂ ਇੱਕ ਬਣ ਗਈ ਪਰ ਮਾਵਰਾ ਨੂੰ ਪ੍ਰਸਿੱਧੀ ਦਿਵਾਉਣ ਵਾਲੇ ਭਾਰਤ ਲਈ ਉਨ੍ਹਾਂ ਦੇ ਦਿਲ ਵਿਚ ਥੋੜ੍ਹਾ ਵੀ ਪਿਆਰ ਨਹੀਂ। ਅਜਿਹਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਉਹ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਆਪਣੇ ਦੇਸ਼ ਪਾਕਿਸਤਾਨ ਦੇ ਗੁਣ ਗਾਉਂਦੇ ਦਿਸੀ। ਇੰਨਾ ਹੀ ਨਹੀਂ, ਮਾਵਰਾ ਨੂੰ ਭਾਰਤ ਖਿਲਾਫ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਵੀ ਦੇਖਿਆ ਗਿਆ। ਮਾਵਰਾ ਨੇ ਇਸ ਹਮਲੇ ਲਈ ਭਾਰਤ ਦੀ ਆਲੋਚਨਾ ਕੀਤੀ ਹੈ ਅਤੇ ਇਸਨੂੰ ਸ਼ਰਮਨਾਕ ਕਿਹਾ ਹੈ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਮਾਵਰਾ ਨੇ ਪੋਸਟ ਕਰਦੇ ਹੋਏ ਲਿਖਿਆ- "ਮੈਂ ਪਾਕਿਸਤਾਨ ਵਿੱਚ ਭਾਰਤ ਦੇ ਇਸ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕਰਦੀ ਹਾਂ। ਮਾਸੂਮ ਨਾਗਰਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਅੱਲ੍ਹਾ ਸਾਡੀ ਸਾਰਿਆਂ ਦੀ ਰੱਖਿਆ ਕਰੇ। ਪਾਕਿਸਤਾਨ ਜ਼ਿੰਦਾਬਾਦ।" ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਭਾਰਤ ਦੇ ਲੋਕ ਉਨ੍ਹਾਂ ਦੀ ਸਖ਼ਤ ਆਲੋਚਨਾ ਕਰਦੇ ਨਜ਼ਰ ਆਏ। ਵਰਤਮਾਨ ਵਿੱਚ, ਮਾਵਰਾ ਹੋਕੇਨ ਭਾਰਤ ਵਿੱਚ ਪੂਰੀ ਤਰ੍ਹਾਂ ਬੈਨ ਹੈ ਅਤੇ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਾਣੋ 1947 ਤੋਂ ਹੁਣ ਤੱਕ ਕਦੋਂ-ਕਦੋਂ ਆਹਮੋ-ਸਾਹਮਣੇ ਹੋਏ ਭਾਰਤ-ਪਾਕਿਸਤਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8