Live Concert ਲਈ ਸੂਰਤ ਪੁੱਜੇ ਸਲਮਾਨ ਖਾਨ, View Pics
Saturday, Feb 20, 2016 - 03:16 PM (IST)

ਮੁੰਬਈ- ਆਉਣ ਵਾਲੀ ਫ਼ਿਲਮ ''ਸੁਲਤਾਨ'' ਕਾਰਨ ਚਰਚਾ ''ਚ ਬਣੇ ਸਲਮਾਨ ਖਾਨ ਆਪਣੇ ਰੁਝੇ ਹੋਏ ਸ਼ੈੱਡਿਊਲ ਕਾਰਨ ਸਮਾਂ ਕੱਢ ਕੇ ਸੂਰਤ ਪੁੱਜੇ। ਦੱਸ ਦਈਏ ਕਿ ਉਹ ਉੱਥੇ ਹੋਣ ਵਾਲੇ Da Bang Live Concert ''ਚ ਹਿੱਸਾ ਲੈਣ ਲਈ ਆਏ ਹਨ। ਏਅਰਪੋਰਟ ''ਤੇ ਸਲਮਾਨ ਆਪਣੀ ਪਸੰਦੀਦਾ ਗ੍ਰੇਅ ਟੀ-ਸ਼ਰਟ ਅਤੇ ਬਲਿਊ ਜੀਂਸ ''ਚ ਦਿਖੇ।
ਸਲਮਾਨ ਖਾਨ ਸ਼ੋਅ ''ਚ 90 ਦੇ ਦਹਾਕੇ ਦੇ ਹਿੱਟ ਨੰਬਰਸ ''ਤੇ ਆਪਣੀ ਪਰਫਾਰਮੇਂਸ ਦੇਣਗੇ। ਪਿਛਲੇ ਕਈ ਸਾਲਾਂ ਤੋਂ ਸਲਮਾਨ ਨੇ ਸਟੇਜ ਸ਼ੋਅ ਕਰਨੇ ਛੱਡ ਦਿੱਤੇ ਸਨ। ਅਜਿਹੇ ''ਚ ਅੱਜ ਸ਼ਹਿਰ ਦੇ ਵਿਚ ਡੀ. ਆਰ. ਬੀ. ਕੰਪਲੈਕਸ ਦਾ ਇਹ ਸ਼ੋਅ ਫੈਂਸ ਲਈ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਦਿਲਚਸਪ ਗੱਲ ਤਾਂ ਇਹ ਵੀ ਹੈ ਸਲਮਾਨ ਇੱਥੇ ਆਪਣੀ ਫ਼ਿਲਮ ''ਕਿੱਕ'' ਦੀ ਕੋ-ਸਟਾਰ ਜੈਕਲੀਨ ਫਰਨਾਡੀਜ਼ ਨਾਲ ਪਰਫਾਰਮੇਂਸ ਦੇਣਗੇ।
ਇਸ ਸ਼ੋਅ ਨੂੰ ਹੋਸਟ ਮਨੀਸ਼ ਪਾਲ ਕਰਨਗੇ। ਸਲਮਾਨ ਦੇ ਇਲਾਵਾ ਐਲੀ ਅਵਰਾਮ, ਲਾਰੇਨ ਗਾਟਲਿਬ, ਨੇਹਾ ਕੱਕੜ ਅਤੇ ਚਿੰਤਰਾਗਦਾ ਸਿੰਘ ਵੀ ਇੱਥੇ ਪਰਫਾਰਮੇਂਸ ਦੇਣਗੇ।