ਅਕਸ਼ੇ ਕੁਮਾਰ ਨੂੰ ਰੋਂਦਾ ਦੇਖ ਭਾਵੁਕ ਹੋਏ ਸਲਮਾਨ ਖ਼ਾਨ, ਵੀਡੀਓ ਸਾਂਝੀ ਕਰ ਲਿਖਿਆ ਖ਼ਾਸ ਸੁਨੇਹਾ

Saturday, Dec 17, 2022 - 11:05 AM (IST)

ਅਕਸ਼ੇ ਕੁਮਾਰ ਨੂੰ ਰੋਂਦਾ ਦੇਖ ਭਾਵੁਕ ਹੋਏ ਸਲਮਾਨ ਖ਼ਾਨ, ਵੀਡੀਓ ਸਾਂਝੀ ਕਰ ਲਿਖਿਆ ਖ਼ਾਸ ਸੁਨੇਹਾ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੇ ਹਾਲ ਹੀ ’ਚ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਅਕਸ਼ੇ ਕੁਮਾਰ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਅਕਸ਼ੇ ਕੁਮਾਰ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਇਕ ਰਿਐਲਿਟੀ ਸ਼ੋਅ ’ਚ ਆਪਣੀ ਭੈਣ ਦਾ ਭਾਵੁਕ ਸੁਨੇਹਾ ਸੁਣ ਕੇ ਅਕਸ਼ੇ ਦੀਆਂ ਅੱਖਾਂ ’ਚ ਹੰਝੂ ਆ ਜਾਂਦੇ ਹਨ। ਉਹ ਚਾਹ ਕੇ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੇ।

ਇਹ ਖ਼ਬਰ ਵੀ ਪੜ੍ਹੋ : ED ਨੇ ਰਕੁਲ ਪ੍ਰੀਤ ਸਿੰਘ ਨੂੰ ਭੇਜਿਆ ਸੰਮਨ, ਡਰੱਗਜ਼ ਤੇ ਮਨੀ ਲਾਂਡਰਿੰਗ ਕੇਸ ’ਚ ਹੋਵੇਗੀ ਪੁੱਛਗਿੱਛ

ਸਲਮਾਨ ਖ਼ਾਨ ਨੇ ਅਕਸ਼ੇ ਦੀ ਇਸੇ ਭਾਵੁਕ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝਾ ਕਰਦਿਆਂ ਅਕਸ਼ੇ ਦੀ ਤਾਰੀਫ਼ ਕੀਤੀ ਹੈ।

PunjabKesari

ਸਲਮਾਨ ਨੇ ਵੀਡੀਓ ਨਾਲ ਲਿਖਿਆ, ‘‘ਮੈਨੂੰ ਕੁਝ ਅਜਿਹਾ ਮਿਲਿਆ, ਜਿਸ ਨੂੰ ਦੇਖ ਕੇ ਮੈਨੂੰ ਲੱਗਾ ਕਿ ਇਸ ਨੂੰ ਸਾਰਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਭਗਵਾਨ ਤੁਹਾਨੂੰ ਆਸ਼ੀਰਵਾਦ ਦੇਵੇ ਅੱਕੀ, ਤੁਸੀਂ ਸੱਚ ’ਚ ਸ਼ਾਨਦਾਰ ਹੋ, ਇਹ ਦੇਖ ਕੇ ਬਹੁਤ ਵਧੀਆ ਲੱਗਾ। ਫਿੱਟ ਰਹੋ, ਕੰਮ ਕਰਦੇ ਰਹੋ। ਮੈਂ ਉਮੀਦ ਕਰਦਾ ਹਾਂ ਕਿ ਭਗਵਾਨ ਹਮੇਸ਼ਾ ਤੁਹਾਡੇ ਨਾਲ ਰਹੇ।’’

ਸਲਮਾਨ ਖ਼ਾਨ ਦੇ ਇੰਨਾ ਪਿਆਰ ਦੇਣ ਤੋਂ ਬਾਅਦ ਅਕਸ਼ੇ ਕੁਮਾਰ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ’ਚ ਧੰਨਵਾਦ ਕੀਤਾ। ਅਕਸ਼ੇ ਨੇ ਸਲਮਾਨ ਦੀ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝਾ ਕਰਦਿਆਂ ਲਿਖਿਆ, ‘‘ਤੁਹਾਡੇ ਮੈਸਿਜ ਨੇ ਦਿਲ ਛੂਹ ਲਿਆ ਸਲਮਾਨ ਖ਼ਾਨ। ਬਹੁਤ ਚੰਗਾ ਲੱਗਾ। ਭਗਵਾਨ ਤੁਹਾਨੂੰ ਵੀ ਆਸ਼ੀਰਵਾਦ ਦੇਵੇ। ਚਮਕਦੇ ਰਹੋ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਰਿਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News