ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

Tuesday, Aug 04, 2026 - 01:59 PM (IST)

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਪਿਛਲੇ ਕੁੱਝ ਦਿਨਾਂ ਤੋਂ ਆਪਣੀ ਸਿਹਤ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾਵਾਂ ਉਦੋਂ ਸ਼ੁਰੂ ਹੋਈਆਂ, ਜਦੋਂ ਹਾਲ ਹੀ ਵਿੱਚ ਉਨ੍ਹਾਂ ਨੂੰ ਜਨਤਕ ਤੌਰ 'ਤੇ ਵੇਖਿਆ ਗਿਆ। ਕਿਉਂਕਿ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ ਪਰ ਹੁਣ ਸਲਮਾਨ ਖਾਨ ਨੇ ਖੁਦ ਆਪਣੀ ਹੈਲਥ ਅਪਡੇਟ ਦਿੱਤੀ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ 16 ਕਿੱਲੋ ਭਾਰ ਘਟਾਇਆ ਹੈ।

ਇਹ ਵੀ ਪੜ੍ਹੋ: 'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

ਦਰਅਸਲ ਸਲਮਾਨ ਆਪਣੇ ਭਰਾ ਸੋਹੇਲ ਨੂੰ ਮਿਲਣ ਲਈ ਸ਼ੋਅ ਅਲਾਇੰਸ ਵਿੱਚ ਗਏ ਸਨ। ਇਸ ਦੌਰਾਨ ਸੋਹੇਲ ਨੇ ਆਪਣੇ 16 ਪੈਕ ਐਬਸ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ 12 ਕਿੱਲੋ ਭਾਰ ਘਟਾਇਆ ਹੈ, ਜਿਸ 'ਤੇ ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਵੀ 16 ਕਿੱਲੋ ਭਾਰ ਘੱਟ ਗਿਆ ਹੈ। ਸਲਮਾਨ ਦੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ

ਸਲਮਾਨ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਬਦਲੀ ਦਿੱਖ ਕਿਸੇ ਬਿਮਾਰੀ ਕਾਰਨ ਨਹੀਂ ਹੈ, ਸਗੋਂ ਉਨ੍ਹਾਂ ਦੀ ਫਿਟਨੈਸ ਜਰਨੀ ਦਾ ਹਿੱਸਾ ਹੈ। ਰਿਪੋਰਟਾਂ ਦੇ ਅਨੁਸਾਰ, ਸਲਮਾਨ ਖਾਨ ਨੇ ਆਪਣੇ ਆਉਣ ਵਾਲੇ ਐਕਸ਼ਨ ਪ੍ਰੋਜੈਕਟਾਂ ਅਤੇ ਫਿਲਮਾਂ ਦੀ ਤਿਆਰੀ ਲਈ ਭਾਰ ਘਟਾਇਆ ਹੈ। ਸਲਮਾਨ ਖਾਨ ਦੇ ਇਸ ਖੁਲਾਸੇ ਮਗਰੋਂ ਪ੍ਰਸ਼ੰਸਕਾਂ ਨੂੰ ਰਾਹਤ ਮਿਲੀ ਹੈ, ਜੋ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪਰੇਸ਼ਾਨ ਸਨ। 

ਇਹ ਵੀ ਪੜ੍ਹੋ: 2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ ਨਾਂਹ, 9 ਸਾਲ ਤੋਂ ਸੁੰਨੀ ਹੈ ਗੋਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News