ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਪੀੜਤ ਪਰਿਵਾਰ ਨੇ ਦਿੱਤੀ ਸੁਪਰੀਮ ਕੋਰਟ ''ਚ ਚੁਣੌਤੀ

Wednesday, Feb 10, 2016 - 07:20 PM (IST)

ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਪੀੜਤ ਪਰਿਵਾਰ ਨੇ ਦਿੱਤੀ ਸੁਪਰੀਮ ਕੋਰਟ ''ਚ ਚੁਣੌਤੀ
ਨਵੀਂ ਦਿੱਲੀ— ਹਿੱਟ ਐਂਡ ਰਨ ਕੇਸ ''ਚ ਸਲਮਾਨ ਖਾਨ ਨੂੰ ਬਰੀ ਕੀਤੇ ਜਾਣ ਦੇ ਹੁਕਮ ਨੂੰ ਪੀੜਤ ਪਰਿਵਾਰ ਨੇ ਸੁਪਰੀਮ ਕੋਰਟ ''ਚ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ 2002 ''ਚ ਦੁਰਘਟਨਾ ਮਾਮਲੇ ''ਚ ਬੰਬਈ ਹਾਈ ਕੋਰਟ ਨੇ ਕਮਜ਼ੋਰ ਫੈਸਲਾ ਸੁਣਾਇਆ ਸੀ। ਸਾਲੀਸਟਰ ਜਨਰਲ ਮੁਕੁਲ ਰੋਹਤਗੀ ਨੇ ਜੱਜ ਜੇ .ਐੱਸ. ਕੇਹਰ ਤੇ ਜੱਜ ਸੀ. ਨਾਗੰਪਨ ਦੀ ਬੈਂਚ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਹੇਠਲੀਆਂ ਅਦਾਲਤਾਂ ਦੀ ਸੁਣਵਾਈ ਨਾਲ ਸਬੰਧਤ ਦਸਤਾਵੇਜ਼ ਪੇਸ਼ ਕੀਤੇ।
ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਬਰੀ ਕੀਤੇ ਜਾਣ ਨਾਲ ਜੁੜਿਆ ਹੈ। ਇਸ ਲਈ ਸਾਰੇ ਸਬੂਤਾਂ ਦੀ ਜਾਂਚ ਤੋਂ ਬਾਅਦ ਹੀ ਸਲਮਾਨ ਖਾਨ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਰੋਹਤਗੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਸ ''ਚ ਇਹ ਫੈਸਲਾ ਦਿੱਤਾ ਗਿਆ ਕਿ ਹਾਦਸੇ ਸਮੇਂ ਸਲਮਾਨ ਖਾਨ ਗੱਡੀ ਨਹੀਂ ਚਲਾ ਰਹੇ ਸਨ, ਜਿਸ ''ਤੇ ਸ਼ੱਕ ਪੈਦਾ ਹੁੰਦਾ ਹੈ। ਉਨ੍ਹਾਂ ਇਸ ਮਾਮਲੇ ''ਚ ਅਚਾਨਕ 13 ਸਾਲ ਬਾਅਦ ਸਲਮਾਨ ਖਾਨ ਦੇ ਚਾਲਕ ਦੇ ਸਾਹਮਣੇ ਆਉਣ ''ਤੇ ਵੀ ਸਵਾਲ ਉਠਾਏ।

Related News