1.72 ਲੱਖ 'ਚ 'ਸਿੰਕਦਰ' ਦੀਆਂ ਟਿਕਟਾਂ ਖਰੀਦ ਲੋਕਾਂ ਨੂੰ ਮੁਫਤ ਵੰਡ ਰਿਹੈ ਸਲਮਾਨ ਦਾ ਇਹ Fan (ਵੇਖੋ ਵੀਡੀਓ)
Sunday, Mar 30, 2025 - 03:01 PM (IST)

ਮੁੰਬਈ- ਈਦ ਤੋਂ ਪਹਿਲਾਂ ਸੁਪਰਸਟਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ। ਅਦਾਕਾਰ ਦੀ ਫਿਲਮ 'ਸਿਕੰਦਰ' ਅੱਜ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਈ ਦਿਨਾਂ ਤੋਂ ਬਹੁਤ ਉਤਸ਼ਾਹ ਸੀ। ਇਸ ਦੌਰਾਨ ਸਲਮਾਨ ਦੇ ਇੱਕ ਪ੍ਰਸ਼ੰਸਕ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਲੋਕਾਂ ਨੂੰ ਸਿਕੰਦਰ ਫਿਲਮ ਦੀਆਂ ਟਿਕਟਾਂ ਮੁਫਤ ਵਿਚ ਵੰਡ ਰਿਹਾ ਹੈ। ਵਿਅਕਤੀ ਦੇ ਅਨੁਸਾਰ ਉਸਨੇ ਇਹ ਟਿਕਟਾਂ 1.72 ਲੱਖ ਰੁਪਏ ਦੀਆਂ ਖਰੀਦੀਆਂ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਸਲਮਾਨ ਖਾਨ ਦੇ ਇਸ ਪ੍ਰਸ਼ੰਸਕ ਦਾ ਨਾਮ ਕੁਲਦੀਪ ਕਾਸਵਾਨ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਕੁਲਦੀਪ ਮੁਤਾਬਕ ਉਸਨੇ ਆਪਣੇ ਪਸੰਦੀਦਾ ਸਟਾਰ ਦਾ ਸਮਰਥਨ ਕਰਨ ਲਈ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਉਸ ਨੇ ਗੁਰੂਗ੍ਰਾਮ-ਦਿੱਲੀ ਵਿੱਚ 'ਅੰਤਿਮ' ਅਤੇ 'ਕਿਸੀ ਕਾ ਭਾਈ ਕਿਸੀ ਕੀ ਜਾਨ' ਲਈ ਟਿਕਟਾਂ ਖਰੀਦ ਕੇ ਮੁਫਤ ਵੰਡੀਆ ਸਨ। ਉਸ ਨੇ ਮੁੰਬਈ ਵਿੱਚ ਪਹਿਲੀ ਵਾਰ ਟਿਕਟਾਂ ਵੰਡੀਆਂ ਹਨ। ਫਿਲਮ 'ਸਿਕੰਦਰ' ਦੀ ਗੱਲ ਕਰੀਏ ਤਾਂ ਰਸ਼ਮੀਕਾ ਮੰਦਾਨਾ ਸਲਮਾਨ ਖਾਨ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਦੋਵਾਂ ਸਿਤਾਰਿਆਂ ਤੋਂ ਇਲਾਵਾ, ਫਿਲਮ ਵਿੱਚ ਕਾਜਲ ਅਗਰਵਾਲ, ਸ਼ਰਮਨ ਜੋਸ਼ੀ, ਪ੍ਰਤੀਕ ਬੱਬਰ, ਸੱਤਿਆਰਾਜ, ਨਵਾਬ ਸ਼ਾਹ ਅਤੇ ਸੁਨੀਲ ਸ਼ੈੱਟੀ ਵੀ ਹਨ।
ਇਹ ਵੀ ਪੜ੍ਹੋ: ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧੀਆਂ ਮੁਸ਼ਕਲਾਂ, 3 ਨਵੇਂ ਕੇਸ ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8