ਫ਼ਿਲਮਾਂ ਹੀ ਨਹੀਂ, ਐਵਾਰਡ ਸ਼ੋਅਜ਼ ਤੋਂ ਵੀ ਮੋਟੀ ਕਮਾਈ ਕਰਦੇ ਨੇ ਸਲਮਾਨ ਖ਼ਾਨ

Saturday, Jun 18, 2022 - 04:30 PM (IST)

ਫ਼ਿਲਮਾਂ ਹੀ ਨਹੀਂ, ਐਵਾਰਡ ਸ਼ੋਅਜ਼ ਤੋਂ ਵੀ ਮੋਟੀ ਕਮਾਈ ਕਰਦੇ ਨੇ ਸਲਮਾਨ ਖ਼ਾਨ

ਮੁੰਬਈ- ਬੀ-ਟਾਊਨ ਸਿਤਾਰੇ ਫਿਲਮਾਂ ਦੇ ਰਾਹੀਂ ਹੀ ਨਹੀਂ ਸਗੋਂ ਬ੍ਰਾਂਡ ਐਂਡੋਸਰਮੈਂਟ, ਵਿਆਹ-ਪਾਰਟੀ ਅਤੇ ਐਵਾਰਡ ਸ਼ੋਅ ਦੇ ਰਾਹੀਂ ਵੀ ਕਾਫੀ ਮੋਟੀ ਕਮਾਈ ਕਰਦੇ ਹਨ। ਬਾਲੀਵੁੱਡ ਦੇ ਭਾਈਜਾਨ ਭਾਵ ਸਲਮਾਨ ਖਾਨ ਵੀ ਇਸ ਤੋਂ ਅਛੂਤੇ ਨਹੀਂ ਹਨ। ਸਲਮਾਨ ਬਾਲੀਵੁੱਡ ਦੇ ਸਭ ਤੋਂ ਵੱਡੇ ਸੁਪਰਸਟਾਰਾਂ 'ਚੋਂ ਇਕ ਹੈ ਅਤੇ ਉਹ ਪਹਿਲੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਐਵਾਰਡ ਸ਼ੋਅ 'ਚ ਹਿੱਸਾ ਬਣਨ ਦੇ ਲਈ ਪੈਸੇ ਲੈਣ ਦਾ ਰਿਵਾਜ਼ ਸ਼ੁਰੂ ਕੀਤਾ ਸੀ। 

PunjabKesari
ਕਥਿਤ ਤੌਰ 'ਤੇ ਦਬੰਗ ਖਾਨ ਇਕ ਐਵਾਰਡ ਸ਼ੋਅ ਅਟੈਂਡ ਕਰਨ ਲਈ ਲਗਪਗ 5 ਕਰੋੜ ਰੁਪਏ ਲੈਂਦੇ ਹਨ। ਸਲਮਾਨ ਖਾਨ ਰਿਐਲਿਟੀ ਸ਼ੋਅ 'ਬਿਗ ਬੌਸ' ਦੇ ਕਈ ਸੀਜ਼ਨ ਹੋਸਟ ਕਰ ਚੁੱਕੇ ਹਨ। ਉਹ ਇਸ ਸ਼ੋਅ ਨੂੰ ਹੋਸਟ ਕਰਨ ਲਈ ਪਰਫੈਕਟ ਚਿਹਰਾ ਮੰਨੇ ਜਾਂਦੇ ਹਨ। ਰਿਪੋਰਟ ਮੁਤਾਬਕ ਬਿਗ ਬੌਸ 15 ਦੇ ਲਈ ਉਨ੍ਹਾਂ ਵਲੋਂ ਇਕ ਹਫਤੇ ਲਈ 13 ਕਰੋੜ ਰੁਪਏ ਚਾਰਜ਼ ਕੀਤੇ ਗਏ ਸਨ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਸਲਮਾਨ ਇਨ੍ਹੀਂ ਦਿਨੀਂ ਹੈਦਰਾਬਾਦ 'ਚ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ 'ਚ ਰੁੱਝੇ ਹੈ। 

PunjabKesari
ਇਸ 'ਚ ਉਨ੍ਹਾਂ ਦੇ ਨਾਲ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਵੇਂਕਟੇਸ਼ ਅਤੇ ਰਾਘਵ ਜੁਆਲ ਹਨ। ਇਸ ਤੋਂ ਇਲਾਵਾ ਉਹ ਕੈਟਰੀਨਾ ਦੇ ਨਾਲ 'ਟਾਈਗਰ 3' 'ਚ ਦਿਖਣਗੇ। 
 


author

Aarti dhillon

Content Editor

Related News