26 ਸਾਲ ਦਾ ਹੋਇਆ ਸਲਮਾਨ ਖ਼ਾਨ ਤੇ ਗੁਰਮੀਤ ਸਿੰਘ ਜੌਲੀ ਦਾ ਸਾਥ, ਸਾਂਝੀ ਕੀਤੀ ਖ਼ਾਸ ਪੋਸਟ
Tuesday, Sep 08, 2020 - 10:28 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਤੇ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ ਦਾ ਸਾਥ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਸ਼ੇਰਾ ਪਿਛਲੇ ਕਈ ਸਾਲਾਂ ਤੋਂ ਸਲਮਾਨ ਖ਼ਾਨ ਦੀ ਸੁਰੱਖਿਆ ਕਰਦੇ ਆ ਰਹੇ ਹਨ। ਇਸ ਸਭ ਦੇ ਚਲਦੇ ਸ਼ੇਰਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਹੈ ਕਿ ਉਹਨਾਂ ਨੂੰ ਸਲਮਾਨ ਖ਼ਾਨ ਨਾਲ ਜੁੜੇ ਹੋਏ 26 ਸਾਲ ਹੋ ਗਏ ਹਨ। ਸ਼ੇਰਾ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਇਸ 'ਚ ਉਹ ਸਲਮਾਨ ਖ਼ਾਨ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਦੋਵੇਂ ਨੇ ਇੱਕੋ ਜਿਹੀਆਂ ਟੋਪੀਆਂ ਪਾਈਆਂ ਹੋਈਆਂ ਹਨ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸ਼ੇਰਾ ਨੇ ਲਿਖਿਆ ਹੈ ‘ਮਾਲਿਕ ਸਲਮਾਨ ਤੇ ਮੈਂ ਜਦੋਂ ਪਿੱਛੇ ਮੁੜਕੇ ਦੇਖਦੇ ਹਾਂ ਤਾਂ ਪਤਾ ਚੱਲਦੇ ਹੈ ਕਿ ਕਿੰਨੇ ਸਾਲ ਹੋ ਗਏ ਹਨ। ਇੱਕ-ਦੂਜੇ ਦੇ ਨਾਲ …26 ਸਾਲ ਦਾ ਸਾਥ ਤੇ ਹਮੇਸ਼ਾ ਬਣਿਆ ਰਹੇ।'
ਦੱਸ ਦਈਏ ਕਿ ਸਲਮਾਨ ਨੂੰ ਸ਼ੇਰਾ ਮਾਲਿਕ ਆਖਦਾ ਹੈ ਤੇ ਸਲਮਾਨ ਦਾ ਬਹੁਤ ਸਨਮਾਨ ਕਰਦਾ ਹੈ। ਉਹ ਸਲਮਾਨ ਖਾਨ ਨਾਲ ਪਰਛਾਵੇਂ ਵਾਂਗ ਦਿਖਾਈ ਦਿੰਦਾ ਹੈ। ਸ਼ੇਰਾ ਸਲਮਾਨ ਖ਼ਾਨ ਦੇ ਪਰਿਵਾਰ ਦੇ ਬਹੁਤ ਕਰੀਬ ਹੈ। ਉਹ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੀ ਹੈ ।
My Hero My Guide My Dad...... Happy Father's day #Beingshera #Shera #Fathersday
A post shared by Being Sheraa (@beingshera) on Jun 21, 2020 at 2:28am PDT