ਸਲਮਾਨ ਖਾਨ ਦੀ ਫਿਲਮ ਸਿਕੰਦਰ ਨੇ ਭਾਰਤੀ ਬਾਜ਼ਾਰ ''ਚ ਪਹਿਲੇ ਦਿਨ 26 ਕਰੋੜ ਦੀ ਕੀਤੀ ਕਮਾਈ
Tuesday, Apr 01, 2025 - 03:32 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ ਸਿਕੰਦਰ ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਵਿਚ 26 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਲਮਾਨ ਖਾਨ ਦੀ ਆਖਰੀ ਫਿਲਮ ਟਾਈਗਰ 3, ਸਾਲ 2023 ਵਿੱਚ ਰਿਲੀਜ਼ ਹੋਈ ਸੀ। ਸਲਮਾਨ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਸਿਕੰਦਰ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਲਮਾਨ ਖਾਨ ਜ਼ਿਆਦਾਤਰ ਈਦ 'ਤੇ ਆਪਣੀਆਂ ਫਿਲਮਾਂ ਰਿਲੀਜ਼ ਕਰਨਾ ਪਸੰਦ ਕਰਦੇ ਹਨ। ਸਲਮਾਨ ਖਾਨ ਦੀ ਫਿਲਮ ਸਿਕੰਦਰ ਈਦ ਤੋਂ ਇੱਕ ਦਿਨ ਪਹਿਲਾਂ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਸਾਜਿਦ ਨਾਡਿਆਡਵਾਲਾ ਦੀ ਫਿਲਮ ਸਿਕੰਦਰ ਦਾ ਨਿਰਦੇਸ਼ਨ ਏ.ਆਰ ਮੁਰਗਦੌਸ ਨੇ ਕੀਤਾ ਹੈ, ਜੋ ਪਹਿਲਾਂ ਆਮਿਰ ਖਾਨ ਦੀ ਸੁਪਰਹਿੱਟ ਫਿਲਮ ਗਜਨੀ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਐਕਸ਼ਨ-ਡਰਾਮਾ ਵਿੱਚ ਸਲਮਾਨ ਖਾਨ ਦੇ ਨਾਲ-ਨਾਲ ਰਸ਼ਮਿਕਾ ਮੰਦਾਨਾ, ਕਾਜਲ ਅਗਰਵਾਲ, ਸ਼ਰਮਨ ਜੋਸ਼ੀ ਅਤੇ ਸਤਿਆਰਾਜ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਹਨ। ਫਿਲਮ ਸਿਕੰਦਰ ਦੇ ਓਪਨਿੰਗ ਡੇਅ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ। ਟਰੇਡ ਵੈੱਬਸਾਈਟ Sacanilc ਦੀ ਸ਼ੁਰੂਆਤੀ ਰਿਪੋਰਟ ਮੁਤਾਬਕ 'ਸਿਕੰਦਰ' ਨੇ ਪਹਿਲੇ ਦਿਨ ਯਾਨੀ ਐਤਵਾਰ ਨੂੰ ਭਾਰਤੀ ਬਾਜ਼ਾਰ 'ਚ 26 ਕਰੋੜ ਰੁਪਏ ਦੀ ਕਮਾਈ ਕੀਤੀ ਹੈ।