ਪ੍ਰਭਾਸ ਦੀ ‘ਸਾਲਾਰ’ ਫ਼ਿਲਮ ਦੀ ਕਮਾਈ 600 ਕਰੋੜ ਦੇ ਪਾਰ, ਜਾਣੋ ਹੁਣ ਤਕ ਦੀ ਕਲੈਕਸ਼ਨ

01/02/2024 3:36:58 PM

ਐਂਟਰਟੇਨਮੈਂਟ ਡੈਸਕ– ਪ੍ਰਭਾਸ ਦੀ ਫ਼ਿਲਮ ਹੌਲੀ-ਹੌਲੀ ਚੰਗੀ ਕਮਾਈ ਕਰ ਰਹੀ ਹੈ। ਭਾਵੇਂ ਫ਼ਿਲਮ ਨੂੰ ਲੋਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ ਪਰ ਇਸ ਦੇ ਬਾਵਜੂਦ ਫ਼ਿਲਮ ਬਾਕਸ ਆਫਿਸ ’ਤੇ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

‘ਸਾਲਾਰ’ ਨੇ ਹੁਣ ਤਕ 625 ਕਰੋੜ ਰੁਪਏ ਕਮਾ ਲਏ ਹਨ। ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਈ ਸੀ। ਕਮਾਈ ਦਾ ਇਹ ਅੰਕੜਾ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਹੋਮਬਾਲੇ ਫ਼ਿਲਮਜ਼ ਵਲੋਂ ਜਾਰੀ ਕੀਤਾ ਗਿਆ ਹੈ।

ਦੱਸ ਦੇਈਏ ਕਿ ‘ਸਾਲਾਰ’ ਫ਼ਿਲਮ ’ਚ ਪ੍ਰਭਾਸ ਤੋਂ ਇਲਾਵਾ ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ ਤੇ ਜਗਪਤੀ ਬਾਬੂ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

PunjabKesari

ਫ਼ਿਲਮ ਨੂੰ ‘ਕੇ. ਜੀ. ਐੱਫ.’ ਬਣਾਉਣ ਵਾਲੇ ਪ੍ਰਸ਼ਾਂਤ ਨੀਲ ਵਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦਾ ਪੂਰਾ ਨਾਂ ‘ਸਾਲਾਰ : ਪਾਰਟ 1 – ਸੀਜ਼ਫਾਇਰ’ ਹੈ ਤੇ ਇਸ ਦੇ ਦੂਜੇ ਭਾਗ ਦਾ ਐਲਾਨ ਵੀ ਹੋ ਚੁੱਕਾ ਹੈ, ਜਿਸ ਦਾ ਨਾਂ ‘ਸਾਲਾਰ : ਪਾਰਟ 2 – ਸ਼ੌਰਿਆਂਗਾ ਪਰਵਮ’ ਹੋਵੇਗਾ। ਹਾਲਾਂਕਿ ਇਸ ਦੇ ਦੂਜੇ ਭਾਗ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News