ਦਿਲੀਪ ਕੁਮਾਰ ਲਈ ਸਾਇਰਾ ਬਾਨੋ ਨੇ ਕੀਤੀ ਭਾਰਤ ਰਤਨ ਦੀ ਮੰਗ, ਇਵੈਂਟ ’ਚ ਨਹੀਂ ਰੋਕ ਪਾਏ ਹੰਝੂ

Wednesday, Jun 15, 2022 - 04:02 PM (IST)

ਦਿਲੀਪ ਕੁਮਾਰ ਲਈ ਸਾਇਰਾ ਬਾਨੋ ਨੇ ਕੀਤੀ ਭਾਰਤ ਰਤਨ ਦੀ ਮੰਗ, ਇਵੈਂਟ ’ਚ ਨਹੀਂ ਰੋਕ ਪਾਏ ਹੰਝੂ

ਮੁੰਬਈ (ਬਿਊਰੋ)– ਸਾਇਰਾ ਬਾਨੋ ਹਾਲ ਹੀ ’ਚ ਆਪਣੇ ਪਤੀ ਦਿਲੀਪ ਕੁਮਾਰ ਵਲੋਂ ‘ਭਾਰਤ ਰਤਨ ਡਾ. ਅੰਬੇਡਕਰ ਐਵਾਰਡ’ ਲੈਣ ਪਹੁੰਚੇ ਸਨ। ਮੰਗਲਵਾਰ ਨੂੰ ਹੋਏ ਇਸ ਇਵੈਂਟ ’ਚ ਅਦਾਕਾਰਾ ਐਵਾਰਡ ਲੈਂਦੇ ਸਮੇਂ ਆਪਣੇ ਪਤੀ ਨੂੰ ਯਾਦ ਕਰ ਰੋ ਪਏ। ਸਾਇਰਾ ਨੇ ਕਿਹਾ ਕਿ ਉਹ ਅਜੇ ਵੀ ਉਨ੍ਹਾਂ ਦੇ ਨਾਲ ਇਥੇ ਹਨ। ਨਾਲ ਹੀ ਉਨ੍ਹਾਂ ਨੇ ਸਵਰਗੀ ਅਦਾਕਾਰ ਨੂੰ ਕੋਹੇਨੂਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਇਕ ਵੀਡੀਓ ’ਚ ਸਾਇਰਾ ਯੂਨੀਅਨ ਮਿਨਿਸਟਰ ਰਾਮਦਾਸ ਅਠਾਵਲੇ ਕੋਲੋਂ ਐਵਾਰਡ ਲੈਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਜਿਵੇਂ ਹੀ ਰਾਮਦਾਸ ਅਠਾਵਲੇ ਨੇ ਦਿਲੀਪ ਕੁਮਾਰ ਬਾਰੇ ਗੱਲ ਕੀਤੀ ਤਾਂ ਸਾਇਰਾ ਰੋ ਪਏ। ਸਾਇਰਾ ਨੇ ਕਿਹਾ ਕਿ ਇਹੀ ਕਾਰਨ ਹੈ ਉਹ ਕੋਈ ਇਵੈਂਟ ’ਚ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਇਵੈਂਟ ਉਨ੍ਹਾਂ ਨੂੰ ਭਾਵੁਕ ਕਰਵਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਜ਼ਿਕਰ ਕਰਦਿਆਂ ਗੈਰੀ ਸੰਧੂ ਨੇ ਮੰਗੀ ਮੁਆਫ਼ੀ, ਆਖੀਆਂ ਇਹ ਗੱਲਾਂ

ਸਾਇਰਾ ਨੇ ਇਵੈਂਟ ’ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਦਿਲੀਪ ਸਾਹਿਬ ਹਿੰਦੁਸਤਾਨ ਦੇ ਕੋਹੇਨੂਰ ਰਹੇ ਹਨ। ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹ ਅਜੇ ਇਥੇ ਹਨ। ਮੇਰੀਆਂ ਯਾਦਾਂ ’ਚ ਨਹੀਂ, ਸਗੋਂ ਸੱਚ ’ਚ ਉਹ ਮੇਰੇ ਹਰ ਕਦਮ ’ਤੇ ਮੇਰੇ ਨਾਲ ਹਨ ਕਿਉਂਕਿ ਇਸ ਤਰ੍ਹਾਂ ਸੋਚ ਕੇ ਮੈਂ ਆਪਣੀ ਜ਼ਿੰਦਗੀ ਜੀਅ ਰਹੀ ਹਾਂ। ਮੈਂ ਅਜਿਹਾ ਕਦੇ ਨਹੀਂ ਸਮਝਾਂਗੀ ਕਿ ਉਹ ਇਥੇ ਨਹੀਂ ਹਨ। ਉਹ ਮੇਰੇ ਕੋਲ ਹਨ, ਹਮੇਸ਼ਾ ਮੇਰਾ ਸਹਾਰਾ ਬਣ ਕੇ ਰਹਿਣਗੇ। ਮੇਰਾ ਕੋਹੇਨੂਰ।’’

ਦਿਲੀਪ ਕੁਮਾਰ ਨੂੰ ਹਾਲ ਹੀ ’ਚ ‘ਭਾਰਤ ਰਤਨ ਡਾ. ਅੰਬੇਡਕਰ ਐਵਾਰਡ’ ਲਈ ਨਾਮਜ਼ਦ ਕੀਤਾ ਗਿਆ ਸੀ। ਸਾਇਰਾ ਉਨ੍ਹਾਂ ਵਲੋਂ ਐਵਾਰਡ ਲੈਣ ਮੁੰਬਈ ਦੇ ਇਕ ਇਵੈਂਟ ’ਚ ਪਹੁੰਚੇ ਸਨ। ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ’ਚ 7 ਜੁਲਾਈ, 2021 ਨੂੰ ਦਿਹਾਂਤ ਹੋ ਗਿਆ ਸੀ। ਉਹ ਲੰਮੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News