ਸੈਫ ਅਲੀ ਖਾਨ ਦੀ ਫਿਲਮ 'ਭੂਤ ਪੁਲਿਸ' ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

08/18/2021 3:56:57 PM

ਨਵੀਂ ਦਿੱਲੀ- ਅਦਾਕਾਰ ਸੈਫ ਅਲੀ ਖ਼ਾਨ ਅਤੇ ਅਰਜੁਨ ਕਪੂਰ ਸਟਾਰਰ ਹਾਰਰ-ਕਾਮੇਡੀ ਫਿਲਮ 'ਭੂਤ ਪੁਲਿਸ' ਪਿਛਲੇ ਲੰਬੇ ਸਮੇਂ ਤੋਂ ਚਰਚਾ 'ਚ ਬਣੀ ਹੋਈ ਹੈ। ਥੋੜ੍ਹੀ ਦੇਰ ਪਹਿਲੇ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਦਰਸ਼ਕਾਂ ਵਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। 2 ਮਿੰਟ 50 ਸੈਕਿੰਡ ਦਾ ਇਹ ਸ਼ਾਨਦਾਰ ਟ੍ਰੇਲਰ ਤੁਹਾਨੂੰ ਹਸਾਵੇਗਾ ਵੀ ਅਤੇ ਡਰਾਵੇਗਾ ਵੀ'। ਟ੍ਰੇਲਰ 'ਚ ਸੈਫ ਦਾ ਫਨੀ ਅਤੇ ਮਜ਼ਾਕੀਆਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਧਰ ਅਰਜੁਨ ਕਪੂਰ ਕਾਫੀ ਸੀਰੀਅਸ ਮੂਡ 'ਚ ਦਿਖਾਈ ਦੇ ਰਹੇ ਹਨ। ਉਧਰ ਫਿਲਮ 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਯਾਮੀ ਗੌਤਮ ਵੀ ਮੁੱਖ ਕਿਰਦਾਰ 'ਚ ਨਜ਼ਰ ਆ ਰਹੀ ਹੈ। 


ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਪਵਨ ਕ੍ਰਿਪਲਾਨੀ ਨੇ ਕੀਤਾ ਹੈ, ਜਦੋਂਕਿ ਇਸ ਦਾ ਨਿਰਮਾਣ ਰਮੇਸ਼ ਤੌਰਾਨੀ ਅਤੇ ਆਕਾਸ਼ ਪੁਰੀ ਨੇ ਕੀਤਾ ਹੈ। ਉਧਰ ਫਿਲਮ 17 ਸਤੰਬਰ ਨੂੰ ਡਿਜ਼ਨੀ ਪਲੱਸ ਹਾਟ ਸਟਾਰ 'ਚ ਰਿਲੀਜ਼ ਹੋਵੇਗੀ। 
 


Aarti dhillon

Content Editor

Related News