ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਵਿਚਾਲੇ ਇਸ ਗੱਲੋ ਹੋਈ ਜ਼ਬਰਦਸਤ ਲੜਾਈ, ਵਜ੍ਹਾ ਜਾਣ ਹੋਵੋਗੇ ਹੈਰਾਨ

Monday, Jul 22, 2024 - 05:41 PM (IST)

ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਵਿਚਾਲੇ ਇਸ ਗੱਲੋ ਹੋਈ ਜ਼ਬਰਦਸਤ ਲੜਾਈ, ਵਜ੍ਹਾ ਜਾਣ ਹੋਵੋਗੇ ਹੈਰਾਨ

ਮੁੰਬਈ (ਬਿਊਰੋ) : ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਆਪਣੀਆਂ ਫ਼ਿਲਮਾਂ ਅਤੇ ਖ਼ੂਬਸੂਰਤੀ ਦੇ ਨਾਲ-ਨਾਲ ਬੇਬਾਕ ਅੰਦਾਜ਼ ਲਈ ਦੁਨੀਆ ਭਰ 'ਚ ਮਸ਼ਹੂਰ ਹੈ। ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਸਭ ਦੇ ਸਾਹਮਣੇ ਰੱਖਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇੱਕ ਅਜਿਹਾ ਖ਼ੁਲਾਸਾ ਕੀਤਾ, ਜਿਸ ਨੂੰ ਜਾਣਨ ਤੋਂ ਬਾਅਦ ਪ੍ਰਸ਼ੰਸਕ ਵੀ ਹੈਰਾਨ ਹਨ। ਦਰਅਸਲ, ਕਰੀਨਾ ਕਪੂਰ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਵਿਆਹ ਦੇ 12 ਸਾਲ ਬਾਅਦ ਵੀ ਉਨ੍ਹਾਂ ਅਤੇ ਸੈਫ ਵਿਚਾਲੇ AC ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਹਨ। ਕਰੀਨਾ ਨੇ ਦੱਸਿਆ ਹੈ ਕਿ ਸੈਫ ਮੀਆਂ ਨੂੰ ਬਹੁਤ ਹੀ ਠੰਡਾ ਕਮਰਾ ਚਾਹੀਦਾ ਹੈ ਪਰ ਇਸ ਨਾਲ ਮੈਨੂੰ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਮੇਰੇ ਤੇ ਸੈਫ ਵਿਚਾਲੇ ਝਗੜੇ ਹੁੰਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਦਿਲਜੀਤ ਦੋਸਾਂਝ ਦਾ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਦਿਖਾਈ ਪਹਿਲੀ ਝਲਕ

ਕਰੀਨਾ ਕਪੂਰ ਨੇ ਅੱਗੇ ਦੱਸਦੇ ਹੋਏ ਕਿਹਾ, 'ਏਸੀ ਦੇ ਤਾਪਮਾਨ ਨੂੰ ਲੈ ਕੇ ਸੈਫ ਅਤੇ ਮੇਰੇ ਵਿਚਕਾਰ ਝਗੜੇ ਹੁੰਦੇ ਹਨ ਕਿਉਂਕਿ ਸੈਫ ਨੇ 16 ਡਿਗਰੀ 'ਤੇ ਏਸੀ ਚਲਾਉਣਾ ਹੁੰਦਾ ਹੈ ਅਤੇ ਮੈਂ 20 ਡਿਗਰੀ 'ਤੇ ਚਲਾਉਣਾ। ਸੈਫ ਨੂੰ ਬਹੁਤ ਗਰਮੀ ਲੱਗਦੀ ਹੈ। ਜਦੋਂ ਮੈਂ ਸੈਫ ਨੂੰ ਏਸੀ ਥੋੜਾ ਘੱਟ ਕਰਨ ਲਈ ਕਿਹਾ ਤਾਂ ਉਹ ਕਹਿੰਦੇ ਹਨ ਕਿ ਮੈਨੂੰ ਪਤਾ ਹੈ ਕਿ ਏਸੀ ਕਾਰਨ ਲੋਕ ਤਲਾਕ ਲੈ ਲੈਂਦੇ ਹਨ। ਜਦੋਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਉਹ ਏਸੀ ਨੂੰ 19 ਡਿਗਰੀ 'ਤੇ ਸੈੱਟ ਕਰ ਦਿੰਦੇ ਹਨ ਤਾਂ ਕਿ ਅਸੀਂ ਜ਼ਿਆਦਾ ਨਾ ਲੜੀਏ। ਹਾਲਾਂਕਿ ਜਦੋਂ ਕਰਿਸ਼ਮਾ ਕਪੂਰ ਸਾਡੇ ਘਰ ਆਉਂਦੀ ਹੈ ਤਾਂ ਉਹ 25 ਡਿਗਰੀ 'ਤੇ AC ਚਲਾਉਂਦੀ ਹੈ। ਸੈਫ ਕਈ ਵਾਰ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਮੈਂ ਲੋਲੋ ਨਾਲ ਵਿਆਹ ਨਹੀਂ ਕਰਵਾਇਆ। 

ਇਹ ਖ਼ਬਰ ਵੀ ਪੜ੍ਹੋ - ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨਾਲ ਮਿਲ ਸੱਸ ਦੀ ਬਰਥਡੇ ਪਾਰਟੀ ਨੂੰ ਬਣਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਹਾਲ ਹੀ 'ਚ ਛੁੱਟੀਆਂ ਮਨਾਉਣ ਗਏ ਸਨ, ਜਿੱਥੇ ਬੇਬੋ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਿਰਫ ਇਕ ਗੱਲ ਕਹੀ ਕਿ ਬਾਲੀਵੁੱਡ 'ਚ ਉਨ੍ਹਾਂ ਤੋਂ ਜ਼ਿਆਦਾ ਹੌਟ ਜੋੜਾ ਕੋਈ ਨਹੀਂ ਹੈ। ਸੈਫ ਅਤੇ ਕਰੀਨਾ ਨੇ 2012 'ਚ ਵਿਆਹ ਕੀਤਾ ਸੀ ਅਤੇ ਹੁਣ ਉਹ ਦੋ ਬੱਚਿਆਂ ਤੈਮੂਰ ਅਤੇ Jeh Ali Khan ਦੇ ਮਾਤਾ-ਪਿਤਾ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News