ਸਾਹਿਲ ਖ਼ਾਨ ਨੇ ਬੰਬੇ ਹਾਈ ਕੋਰਟ ਦਾ ਕੀਤਾ ਰੁਖ਼, ਸੱਟੇਬਾਜ਼ੀ ਐਪ ਮਾਮਲੇ ’ਚ FIR ਰੱਦ ਕਰਨ ਦੀ ਮੰਗ

Saturday, Dec 23, 2023 - 12:50 PM (IST)

ਸਾਹਿਲ ਖ਼ਾਨ ਨੇ ਬੰਬੇ ਹਾਈ ਕੋਰਟ ਦਾ ਕੀਤਾ ਰੁਖ਼, ਸੱਟੇਬਾਜ਼ੀ ਐਪ ਮਾਮਲੇ ’ਚ FIR ਰੱਦ ਕਰਨ ਦੀ ਮੰਗ

ਮੁੰਬਈ (ਬਿਊਰੋ)– ਸਾਹਿਲ ਖ਼ਾਨ ਨੇ ਆਨਲਾਈਨ ਸੱਟੇਬਾਜ਼ੀ ਮਾਮਲੇ ’ਚ ਆਪਣੇ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ। ਸਾਹਿਲ ਖ਼ਾਨ 2001 ’ਚ ਆਈ ਫ਼ਿਲਮ ‘ਸਟਾਇਲ’ ਨਾਲ ਮਸ਼ਹੂਰ ਹੋਏ ਸਨ। ਬਾਲੀਵੁੱਡ ਅਦਾਕਾਰ ਸਾਹਿਲ ਖ਼ਾਨ ‘ਮਹਾਦੇਵ’ ਸੱਟੇਬਾਜ਼ੀ ਐਪ ਮਾਮਲੇ ’ਚ ਫਸ ਗਏ ਹਨ। ਇਸ ਮਾਮਲੇ ’ਚ ਈ. ਡੀ. ਨੇ ਅਕਤੂਬਰ ਮਹੀਨੇ ’ਚ ਹਿਨਾ ਖ਼ਾਨ, ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਸੰਮਨ ਭੇਜੇ ਸਨ। ਅਜਿਹੇ ’ਚ ਇਸ ਮਹੀਨੇ ਸਾਹਿਲ ਖ਼ਾਨ ਨੂੰ ਜਾਂਚ ਏਜੰਸੀ ਨੇ ਤਲਬ ਕੀਤਾ ਹੈ।

ਹੁਣ ਇਕ ਅਪਡੇਟ ’ਚ ਸਾਹਿਲ ਖ਼ਾਨ ਨੇ ਆਨਲਾਈਨ ਸੱਟੇਬਾਜ਼ੀ ਐਪ ਲਾਇਨ ਬੁੱਕ ’ਚ ਆਪਣੇ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਇਹ ਮਹਾਦੇਵ ਐਪਲੀਕੇਸ਼ਨ ਨਾਲ ਜੁੜਿਆ ਮੰਨਿਆ ਜਾਂਦਾ ਹੈ। ਸੈਸ਼ਨ ਕੋਰਟ ਨੇ ਇਸ ਮਹੀਨੇ ਦੇ ਸ਼ੁਰੂ ’ਚ ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰਨ ਤੋਂ ਬਾਅਦ ਇਹ ਅਪਡੇਟ ਆਇਆ ਹੈ।

ਸਾਹਿਲ ਖ਼ਾਨ ਨੇ ਬੰਬੇ ਹਾਈ ਕੋਰਟ ਦਾ ਕੀਤਾ ਰੁਖ਼
ਦਿ ਫ੍ਰੀ ਪ੍ਰੈੱਸ ਜਰਨਲ ਦੀ ਇਕ ਰਿਪੋਰਟ ’ਚ ਸਾਹਿਲ ਖ਼ਾਨ ਬਾਰੇ ਕੁਝ ਖ਼ੁਲਾਸੇ ਕੀਤੇ ਗਏ ਹਨ। ਇਸ ਰਿਪੋਰਟ ’ਚ ਸੈਸ਼ਨ ਕੋਰਟ ਵਲੋਂ ਪੁਖਤਾ ਸਬੂਤਾਂ ਦੀ ਮੌਜੂਦਗੀ ਵੱਲ ਇਸ਼ਾਰਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਾਹਿਲ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਹੁਣ ਉਸ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ ਫਰਵਰੀ 2024 ’ਚ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਐੱਫ. ਆਈ. ਆਰ. ਗਲਤ ਇਰਾਦਿਆਂ ਨਾਲ ਦਾਇਰ ਕੀਤੀ ਗਈ
ਹੁਣ ਆਪਣੀ ਪਟੀਸ਼ਨ ’ਚ ਸਾਹਿਲ ਨੇ ਕਿਹਾ ਹੈ ਕਿ ਉਹ ਕਦੇ ਵੀ ਕਿਸੇ ਸੱਟੇਬਾਜ਼ੀ ਐਪ ਨਾਲ ਜੁੜਿਆ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਐੱਫ. ਆਈ. ਆਰ. ਰਿਪੋਰਟਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਉਸ ਦੇ ਵਕੀਲ ਨੇ ਐੱਫ. ਆਈ. ਆਰ. ਨੂੰ ਬੇਬੁਨਿਆਦ ਪਾਇਆ ਤੇ ਕਿਹਾ ਕਿ ਖ਼ਾਨ ਕਿਸੇ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਨਹੀਂ ਸੀ।

ਸਾਹਿਲ ਖ਼ਾਨ ਨੇ ਸੁਣਵਾਈ ਤਕ ਜਾਂਚ ’ਤੇ ਰੋਕ ਲਗਾਉਣ ਦੀ ਕੀਤੀ ਮੰਗ
ਰਿਪੋਰਟ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 2024 ’ਚ ਹੋਵੇਗੀ। ਇਸ ਲਈ ਸਾਹਿਲ ਖ਼ਾਨ ਨੇ ਹੁਣ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਪਣੇ ਖ਼ਿਲਾਫ਼ ਜਾਂਚ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪੁਲਸ ਵਲੋਂ ਆਪਣੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਦੀ ਵੀ ਮੰਗ ਕੀਤੀ।

ਇਸ ਦੌਰਾਨ ਪੁਲਸ ਨੇ ਦਾਅਵਾ ਕੀਤਾ ਹੈ ਕਿ ਅਰਜ਼ੀਆਂ ’ਚ 2,000 ਤੋਂ ਵੱਧ ਜਾਅਲੀ ਸਿਮ ਕਾਰਡਸ ਤੇ 17,000 ਤੋਂ ਵੱਧ ਫਰਜ਼ੀ ਬੈਂਕ ਖ਼ਾਤੇ ਚੱਲ ਰਹੇ ਹਨ। ਹੋਰ ਵੇਰਵਿਆਂ ਦਾ ਖ਼ੁਲਾਸਾ ਕਰਦਿਆਂ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਪੁਲਸ ਨੇ ਕਿਹਾ ਹੈ ਕਿ ਨੰਬਰਾਂ ਨੂੰ ਵੇਖਦਿਆਂ ਧੋਖਾਧੜੀ ਦੀ ਰਕਮ ਬਹੁਤ ਵੱਡੀ ਹੈ। ਇਸ ਤੋਂ ਇਲਾਵਾ ਪੁਲਸ ਨੇ ਕਿਹਾ ਕਿ ਟੈਲੀਗ੍ਰਾਮ ’ਤੇ 1,000 ਤੋਂ ਵੱਧ ਚੈਨਲਾਂ ਰਾਹੀਂ ਆਨਲਾਈਨ ਸੱਟੇਬਾਜ਼ੀ ਨੂੰ ਉਤਸ਼ਾਹਿਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News