ਸ਼ੋਏਬ-ਦੀਪਿਕਾ ਦੀ ਲਾਡਲੀ ਬਣੀ ਦੁਲਹਨ, ਸ਼ੋਹਰ ਨਾਲ ਸਬਾ ਨੇ ਦਿੱਤੇ ਖੂਬਸੂਰਤ ਪੋਜ਼

Monday, Nov 07, 2022 - 11:08 AM (IST)

ਸ਼ੋਏਬ-ਦੀਪਿਕਾ ਦੀ ਲਾਡਲੀ ਬਣੀ ਦੁਲਹਨ, ਸ਼ੋਹਰ ਨਾਲ ਸਬਾ ਨੇ ਦਿੱਤੇ ਖੂਬਸੂਰਤ ਪੋਜ਼

ਮੁੰਬਈ- ਬੀ-ਟਾਊਨ ਦੀ ਮਸ਼ਹੂਰ ਜੋੜੀ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਦੇ ਜਿਗਰ ਦਾ ਟੁਕੜਾ ਯਾਨੀ ਸਬਾ ਇਬਰਾਹਿਮ 6 ਨਵੰਬਰ ਨੂੰ ਦੁਲਹਨ ਬਣੀ ਹੈ। ਸਬਾ ਦੇ ਵਿਆਹ ’ਚ ਭਰਾ ਸ਼ੋਏਬ ਅਤੇ ਭਾਬੀ ਦੀਪਿਕਾ ਨੇ ਕੋਈ ਕਸਰ ਨਹੀਂ ਛੱਡੀ।

PunjabKesari

ਸਬਾ ਨੇ ਲਖਨਊ ਦੇ ਮੌਦਾਹਾ ’ਚ ਆਪਣੇ ਮੰਗੇਤਰ ਖ਼ਾਲਿਦ ਨਿਆਜ਼ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ- ਲਾਲ ਜੋੜੇ ’ਚ ਦੁਲਹਨ ਬਣੀ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼ (ਤਸਵੀਰਾਂ)

PunjabKesari

ਸਬਾ ਆਈਵਰੀ ਕਲਰ ਦੇ ਜੋੜੇ ’ਚ ਨਜ਼ਰ ਆ ਰਹੀ ਹੈ, ਜਿਸ ’ਤੇ ਗੋਲਡਨ ਕਲਰ ਦਾ ਵਰਕ ਕੀਤਾ ਗਿਆ ਹੈ। ਇਸ ਦੌਰਾਨ ਸਬਾ ਨੇ ਸਿਰ 'ਤੇ ਲਾਲ ਰੰਗ ਦਾ ਦੁਪੱਟਾ ਲਿਆ ਹੈ। ਜਿਸ ਨੂੰ ਗੋਟੇ ਨਾਲ ਸਜਾਇਆ ਗਿਆ ਹੈ।

PunjabKesari

ਹੈਵੀ ਨੈਕਲੇਸ, ਮਾਂਗ ਟਿੱਕਾ, ਨੱਥ, ਹੱਥਾਂ ’ਤੇ ਸਜਾਈ ਮਹਿੰਦੀ ਲਾੜੀ ਬਣੀ ਸਬਾ ਦੀ ਲੁੱਕ ਨੂੰ ਹੋਰ ਵਧਾ ਰਹੀ ਹੈ। ਇੰਨਾ ਹੀ ਨਹੀਂ ਸਬਾ ਨੇ ਆਪਣੇ ਹੱਥਾਂ ’ਚ ਲਾਲ ਫੁੱਲਾਂ ਨਾਲ ਬਣੀ ਜਿਊਲਰੀ ਵੀ ਪਹਿਨੀ ਹੋਈ ਹੈ।

PunjabKesari

ਇਸ ਦੇ ਨਾਲ ਹੀ ਸਬਾ ਦੇ ਪਤੀ ਮੈਚਿੰਗ ਕੁੜਤਾ ਪਜਾਮੇ ’ਚ  ਸ਼ਾਨਦਾਰ ਲੱਗ ਰਹੇ ਹਨ। ਦਲਹਨ ਬਣੀ ਸਬਾ ਨੇ ਆਪਣੀ ਭਾਬੀ ਦੀਪਿਕਾ ਨਾਲ ਐਂਟਰੀ ਕੀਤੀ।

PunjabKesari

ਇਸ ਦੇ ਨਾਲ ਹੀ ਸ਼ੋਏਬ ਇਬਰਾਹਿਮ ਅਤੇ ਹੋਰ ਕਰੀਬੀ ਰਿਸ਼ਤੇਦਾਰ ਸਬਾ ਨੂੰ ਫੁੱਲਾਂ ਦੇ ਹੇਠਾਂ ਵਿਆਹ ਵਾਲੀ ਥਾਂ 'ਤੇ ਲੈ ਕੇ ਆਉਂਦੇ ਹਨ।ਸਬਾ ਨੇ ਆਪਣਾ ਚਿਹਰਾ ਲੰਬੇ ਪਰਦੇ ਹੇਠ ਛੁਪਾਇਆ ਹੈ।

PunjabKesari

ਇਹ ਵੀ ਪੜ੍ਹੋ- ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ

ਦੂਜੇ ਪਾਸੇ ਦੀਪਿਕਾ ਗੁਲਾਬੀ ਰੰਗ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ੋਏਬ ਕਾਲੇ ਰੰਗ ਦਾ ਕੁੜਤਾ-ਪਜਾਮਾ ਪਹਿਨੇ ਹੋਏ ਨਜ਼ਰ ਆਏ। ਜਿਸ ਦੇ ਨਾਲ ਉਨ੍ਹਾਂ ਨੇ ਗੁਲਾਬੀ ਧਾਗੇ ਵਾਲੀ ਵਰਕ ਜੈਕੇਟ ਪਾਈ ਹੋਈ ਸੀ।

PunjabKesari

PunjabKesari

PunjabKesari

 

 


author

Shivani Bassan

Content Editor

Related News