‘ਆਰ. ਆਰ. ਆਰ. 2’ ਬਣਾਉਣ ਦੀ ਤਿਆਰੀ! ਡਾਇਰੈਕਟਰ ਰਾਜਾਮੌਲੀ ਨੇ ਦਿੱਤਾ ਵੱਡਾ ਹਿੰਟ

Sunday, Nov 13, 2022 - 01:10 PM (IST)

‘ਆਰ. ਆਰ. ਆਰ. 2’ ਬਣਾਉਣ ਦੀ ਤਿਆਰੀ! ਡਾਇਰੈਕਟਰ ਰਾਜਾਮੌਲੀ ਨੇ ਦਿੱਤਾ ਵੱਡਾ ਹਿੰਟ

ਮੁੰਬਈ (ਬਿਊਰੋ)– ‘ਆਰ. ਆਰ. ਆਰ.’ ਨੂੰ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਭਰਵਾਂ ਪਿਆਰ ਮਿਲਿਆ ਹੈ। ਹੁਣ ਚਰਚਾ ਹੈ ਕਿ ਐੱਸ. ਐੱਸ. ਰਾਜਾਮੌਲੀ ‘ਆਰ. ਆਰ. ਆਰ. 2’ ਬਣਾਉਣ ਦੀ ਤਿਆਰੀ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਰਾਜਾਮੌਲੀ ਨੇ ਕਿਹਾ ਕਿ ਉਹ ‘ਆਰ. ਆਰ. ਆਰ.’ ਦਾ ਸੀਕੁਅਲ ਬਣਾਉਣ ਬਾਰੇ ਸੋਚ ਰਹੇ ਹਨ। ਰਾਜਾਮੌਲੀ ਨੇ ਕਿਹਾ, ‘‘ਮੇਰੇ ਪਿਤਾ ਜੀ ਮੇਰੀ ਹਰ ਇਕ ਫ਼ਿਲਮ ਦੇ ਸਟੋਰੀ ਰਾਈਟਰ ਹਨ। ਅਸੀਂ ਥੋੜ੍ਹੀ-ਬਹੁਤ ‘ਆਰ. ਆਰ. ਆਰ. 2’ ਬਾਰੇ ਚਰਚਾ ਕੀਤੀ ਹੈ ਤੇ ਉਹ ਇਸ ਦੀ ਕਹਾਣੀ ’ਤੇ ਕੰਮ ਕਰ ਰਹੇ ਹਨ।’’

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

ਦੱਸ ਦੇਈਏ ਕਿ ‘ਆਰ. ਆਰ. ਆਰ.’ ’ਚ ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਆਸਕਰ ਲਈ ਵੀ ਭੇਜਿਆ ਗਿਆ ਹੈ।

ਫ਼ਿਲਮ ਨੂੰ ਸਮੀਖਿਅਕਾਂ ਦੇ ਨਾਲ-ਨਾਲ ਦਰਸ਼ਕਾਂ ਵਲੋਂ ਵੀ ਭਰਪੂਰ ਪਸੰਦ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ, ਅਦਾਕਾਰੀ, ਸਕ੍ਰੀਨਪਲੇਅ, ਡਾਇਰੈਕਟਰ ਤੇ ਵੀ. ਐੱਫ. ਐਕਸ. ਹਰ ਇਕ ਪੱਖ ਚੰਗੀ ਤਰ੍ਹਾਂ ਪਰਦੇ ’ਤੇ ਨਿਕਲ ਕੇ ਆਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News