ਦਿਲ ਤੋਂ ਰੋਮਾਂਟਿਕ ਹਾਂ ਅਦਾਕਾਰਾ ਸੋਨਮ ਕਪੂਰ
Sunday, Nov 01, 2015 - 03:49 PM (IST)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਹ ਪਿਆਰ ''ਚ ਨਹੀਂ ਹੈ ਪਰ ਦਿਲ ਤੋਂ ਰੋਮਾਂਟਿਕ ਹੈ। ਸੋਨਮ ਕਪੂਰ ਨੇ ਕਿਹਾ ਹੈ ਕਿ ਮੈਂ ਹਰ ਪਲ ਨੂੰ ਜਿਉਂਦੀ ਹਾਂ ਅਤੇ ਨਾ ਪੱਖੀ ਚੀਜ਼ਾਂ ਤੋਂ ਬੱਚਦੀ ਹਾਂ। ਜੇਕਰ ਤੁਸੀਂ ਸਹੀ ਕੰਮ ਕਰਦੇ ਹੋ ਤਾਂ ਤੁਹਾਨੂੰ ਕੁਝ ਵੀ ਡਾਊਨ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪਿਆਰ ''ਚ ਨਹੀਂ ਹਾਂ ਪੂਰੀ ਤਰ੍ਹਾਂ ਨਾਲ ਰੋਮਾਂਟਿਕ ਹਾਂ ਅਤੇ ਆਪਣੇ ਸਪੈਸ਼ਲ ਦੀ ਉਡੀਕ ਹੈ। ਸੋਨਮ ਕਪੂਰ ਦੀ ਫਿਲਮ ''ਪ੍ਰੇਮ ਰਤਨ ਧੰਨ ਪਾਇਓ'' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ''ਚ ਸੋਨਮ ਕਪੂਰ ਨੇ ਸਲਮਾਨ ਖਾਨ ਦੇ ਆਪੋਜ਼ਿਟ ਕੰਮ ਕੀਤਾ ਹੈ। ਸੋਨਮ ਕਪੂਰ ਨੇ ਕਿਹਾ ਹੈ ਕਿ ਸਲਮਾਨ ਸੁਪਰ ਹੌਟ ਹਨ ਅਤੇ ਮੈਂ ਸਲਮਾਨ ਦੀ ਬਹੁਤ ਵੱਡੀ ਫੈਨ ਹਾਂ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
