''ਬਿੱਗ ਬੌਸ 16'' ਤੋਂ ਹੋਵੇਗੀ ਸਲਮਾਨ ਖ਼ਾਨ ਦੀ ਛੁੱਟੀ? ਰੋਹਿਤ ਸ਼ੈੱਟੀ ਸੰਭਾਲਣਗੇ ਮੇਜ਼ਬਾਨੀ ਦੀ ਕਮਾਨ

Wednesday, Aug 24, 2022 - 10:48 AM (IST)

''ਬਿੱਗ ਬੌਸ 16'' ਤੋਂ ਹੋਵੇਗੀ ਸਲਮਾਨ ਖ਼ਾਨ ਦੀ ਛੁੱਟੀ? ਰੋਹਿਤ ਸ਼ੈੱਟੀ ਸੰਭਾਲਣਗੇ ਮੇਜ਼ਬਾਨੀ ਦੀ ਕਮਾਨ

ਮੁੰਬਈ (ਬਿਊਰੋ) : ਟੀ. ਵੀ. ਦੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 16 ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਜਲਦ ਹੀ ਇਹ ਸ਼ੋਅ ਕਲਰਸ 'ਤੇ ਆਪਣੇ ਨਵੇਂ ਸੀਜ਼ਨ ਅਤੇ ਨਵੇਂ ਪ੍ਰਤੀਯੋਗੀਆਂ ਨਾਲ ਛੋਟੇ ਪਰਦੇ 'ਤੇ ਵਾਪਸੀ ਕਰ ਸਕਦਾ ਹੈ। ਇਸ ਦੌਰਾਨ ਸ਼ੋਅ 'ਚ ਹਰ ਰੋਜ਼ ਨਵੇਂ ਮੁਕਾਬਲੇਬਾਜ਼ਾਂ ਦੇ ਨਾਂ ਸ਼ਾਮਲ ਹੋ ਰਹੇ ਹਨ। 'ਬਿੱਗ ਬੌਸ 16' 'ਚ ਕਈ ਟੀਵੀ ਸੈਲੇਬਸ ਅਤੇ ਸੋਸ਼ਲ ਮੀਡੀਆ ਸਿਤਾਰਿਆਂ ਦੇ ਹਿੱਸਾ ਲੈਣ ਦੀਆਂ ਖ਼ਬਰਾਂ ਹਨ। ਇਸ ਦੌਰਾਨ ਸ਼ੋਅ ਦੇ ਹੋਸਟ ਨੂੰ ਲੈ ਕੇ ਵੀ ਵੱਡਾ ਖੁਲਾਸਾ ਹੋਇਆ ਹੈ। ਖ਼ਬਰਾਂ ਹਨ ਕਿ ਇਸ ਵਾਰ ਸਲਮਾਨ ਖ਼ਾਨ 'ਬਿੱਗ ਬੌਸ' ਤੋਂ ਵੱਖ ਹੋਣ ਜਾ ਰਹੇ ਹਨ। ਪ੍ਰਸ਼ੰਸਕ ਇਸ ਖ਼ਬਰ ਤੋਂ ਪਰੇਸ਼ਾਨ ਹਨ ਕਿ ਕੀ ਸੁਪਰਸਟਾਰ ਸਲਮਾਨ ਸੱਚਮੁੱਚ 'ਬਿੱਗ ਬੌਸ 16' ਵਿਚ ਪ੍ਰਤੀਯੋਗੀਆਂ ਦੀ ਕਲਾਸ ਲੈਂਦੇ ਨਜ਼ਰ ਨਹੀਂ ਆਉਣਗੇ?

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੇ ਸ਼ਖ਼ਸ ਦੀ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ, ਐਂਬੂਲੈਂਸ ’ਤੇ ਤਸਵੀਰਾਂ ਲਗਾ ਮਰੀਜ਼ਾਂ ਨੂੰ ਦਿੱਤੀ ਇਹ ਸਹੂਲਤ

ਦਰਅਸਲ, ਸਲਮਾਨ ਦੇ ਹੋਸਟ ਨਾ ਹੋਣ ਦੀ ਖਬਰ ਤੋਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਨਿਰਾਸ਼ ਸਨ। ਖ਼ਬਰਾਂ ਸਨ ਕਿ ਇਸ ਸਾਲ 'ਬਿੱਗ ਬੌਸ' ਦੀ ਮੇਜ਼ਬਾਨੀ ਸਲਮਾਨ ਨਹੀਂ ਬਲਕਿ ਮਸ਼ਹੂਰ ਫ਼ਿਲਮ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੈੱਟੀ ਕਰਨਗੇ। ਰੋਹਿਤ ਸ਼ੈੱਟੀ ਇਸ ਸਮੇਂ 'ਖਤਰੋਂ ਕੇ ਖਿਲਾੜੀ 12' ਦੀ ਮੇਜ਼ਬਾਨੀ ਕਰ ਰਹੇ ਹਨ। ਰੋਹਿਤ ਸ਼ੈੱਟੀ ਆਮ ਤੌਰ 'ਤੇ ਇੱਕ ਵੱਡੇ ਫ਼ਿਲਮਕਾਰ ਹਨ ਅਤੇ ਟੀ. ਵੀ. ਸ਼ੋਅਜ਼ ਵਿਚ ਉਨ੍ਹਾਂ ਦੀ ਹੋਸਟਿੰਗ ਨੂੰ ਵੀ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ 'ਬਿੱਗ ਬੌਸ' ਲਈ ਰੋਹਿਤ ਸ਼ੈੱਟੀ ਦਾ ਨਾਂ ਸਾਹਮਣੇ ਆ ਰਿਹਾ ਸੀ। ਹਾਲਾਂਕਿ ਇਨ੍ਹਾਂ ਅਫਵਾਹਾਂ ਵਿਚਾਲੇ ਮੇਕਰਸ ਨੇ ਸਪੱਸ਼ਟੀਕਰਨ ਦੇ ਕੇ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ।

ਵਾਇਰਲ ਖ਼ਬਰਾਂ 'ਚ ਕਿਹਾ ਗਿਆ ਹੈ, 'ਰੋਹਿਤ ਸ਼ੈੱਟੀ ਨੂੰ 'ਬਿੱਗ ਬੌਸ 16' ਨੂੰ ਹੋਸਟ ਕਰਨ ਲਈ ਸੰਪਰਕ ਨਹੀਂ ਕੀਤਾ ਗਿਆ ਹੈ। ਰੋਹਿਤ ਸ਼ੈੱਟੀ ਦੇ ਕਰੀਬੀ ਸੂਤਰਾਂ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ ਕਿ ਨਿਰਦੇਸ਼ਕ 'ਬਿੱਗ ਬੌਸ 16' ਦੀ ਮੇਜ਼ਬਾਨੀ ਨਹੀਂ ਕਰਨਗੇ। ਸ਼ੋਅ ਲਈ ਰੋਹਿਤ ਸ਼ੈੱਟੀ ਨੂੰ ਕਿਸੇ ਨੇ ਅਪ੍ਰੋਚ ਨਹੀਂ ਕੀਤਾ ਹੈ। ਚੈਨਲ ਨੇ ਵੀ ਇਸ ਖ਼ਬਰ ਨੂੰ ਬੇਬੁਨਿਆਦ ਦੱਸਿਆ ਹੈ। ਰੋਹਿਤ ਸ਼ੈੱਟੀ ਲੰਬੇ ਸਮੇਂ ਤੋਂ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' ਨੂੰ ਹੋਸਟ ਕਰ ਰਹੇ ਹਨ। ਇਹ ਹਰ ਵਾਰ ਟੀ. ਆਰ. ਪੀ. ਸੂਚੀ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੁੰਦਾ ਹੈ। 'ਖਤਰੋਂ ਕੇ ਖਿਲਾੜੀ' ਦੀ ਮੇਜ਼ਬਾਨੀ ਕਰਦੇ ਹੋਏ ਰੋਹਿਤ ਸ਼ੈੱਟੀ ਨੇ ਛੋਟੇ ਪਰਦੇ 'ਤੇ ਦਰਸ਼ਕਾਂ ਵਿਚਾਲੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਅਜਿਹੇ 'ਚ 'ਬਿੱਗ ਬੌਸ' ਦੇ ਹੋਸਟ ਲਈ ਸਲਮਾਨ ਤੋਂ ਬਾਅਦ ਰੋਹਿਤ ਸ਼ੈੱਟੀ ਦਾ ਨਾਂ ਆਉਣਾ ਤੈਅ ਹੈ।

ਇਹ ਖ਼ਬਰ ਵੀ ਪੜ੍ਹੋ : ਦਵਿੰਦਰ ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ, ਲਿਖਿਆ- ‘ਤੂੰ ਦੋਸ਼ੀ ਹੈ ਸਾਡੀ...’

'ਬਿੱਗ ਬੌਸ 16' ਦੀ ਗੱਲ ਕਰੀਏ ਤਾਂ ਇਹ ਸ਼ੋਅ ਇਸ ਸਾਲ ਅਕਤੂਬਰ ਵਿਚ ਆਨ ਏਅਰ ਹੋ ਸਕਦਾ ਹੈ। ਮੁਕਾਬਲੇਬਾਜ਼ਾਂ ਦੀ ਗੱਲ ਕਰੀਏ ਤਾਂ ਇਸ ਵਾਰ ਲਾਕਅੱਪ ਵਿਜੇਤਾ ਮੁਨੱਵਰ ਫਾਰੂਕੀ, ਟਿਕਟੋਕ ਸਟਾਰ ਫੈਜ਼ਲ ਸ਼ੇਖ ਅਤੇ ਟੀ. ਵੀ. ਅਦਾਕਾਰ ਸ਼ਿਵਿਨ ਨਾਰੰਗ, ਵਿਵਿਅਨ ਦਿਸੇਨਾ ਅਤੇ ਇੰਟਰਨੈੱਟ ਸਨਸਨੀ ਵਿਸ਼ਾਲ ਪਾਂਡੇ ਸ਼ੋਅ ਵਿਚ 'ਬਿੱਗ ਬੌਸ 16' ਵਿਚ ਨਜ਼ਰ ਆ ਸਕਦੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ।


author

sunita

Content Editor

Related News