ਤਗੜੇ ਕਲਾਕਾਰਾਂ ਦੀ ਟੀਮ ਤੇ ਸੰਗੀਤ ਨਾਲ ਭਰਪੂਰ ਹੋਵੇਗੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’

Wednesday, Dec 01, 2021 - 11:23 AM (IST)

ਤਗੜੇ ਕਲਾਕਾਰਾਂ ਦੀ ਟੀਮ ਤੇ ਸੰਗੀਤ ਨਾਲ ਭਰਪੂਰ ਹੋਵੇਗੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’

ਮੁੰਬਈ (ਬਿਊਰੋ)– ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਯਕੀਨ ਦਿਵਾਉਂਦੀ ਹੈ ਕਿ ਇਹ ਇਕ ਪ੍ਰੇਮ ਕਹਾਣੀ ਹੈ ਤੇ ਪਰਿਵਾਰਕ ਡਰਾਮੇ ਨਾਲ ਪੂਰੀ ਤਰ੍ਹਾਂ ਨਾਲ ਮਨੋਰੰਜਨ ਭਰਪੂਰ ਹੋਣ ਵਾਲੀ ਹੈ। ਪ੍ਰੀਤਮ-ਅਮਿਤਾਭ ਭੱਟਾਚਾਰੀਆ ਦੀ ਸੰਗੀਤਕ ਜੋਡ਼ੀ ਮੁੜ ਤੋਂ ਇਸ ਫ਼ਿਲਮ ’ਚ ਇਕੱਠੀ ਨਜ਼ਰ ਆਵੇਗੀ। ਕਰਨ ਜੌਹਰ ਇਸ ਵੱਡੀ ਫ਼ਿਲਮ ਨਾਲ ਵਾਪਸੀ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਸ਼ਾਮਾਂ ਪਈਆਂ’ ਗੀਤ ਨਾਲ ਅਰਜਨ ਢਿੱਲੋਂ ਨੇ ਨੁਸਰਤ ਫਤਿਹ ਅਲੀ ਖ਼ਾਨ ਦੀ ਦਿਵਾਈ ਯਾਦ

ਲਗਭਗ 7 ਸਾਲ ਬਾਅਦ ਕਾਬਿਲ ਅਦਾਕਾਰਾਂ ਦੀ ਤਗੜੀ ਟੀਮ ਨਾਲ ਕਰਨ ਜੌਹਰ ਨਿਰਦੇਸ਼ਕ ਦੀ ਕਮਾਨ ਸੰਭਾਲਣ ਵਾਲੇ ਹਨ। ਰਣਵੀਰ ਸਿੰਘ, ਆਲੀਆ ਭੱਟ, ਧਰਮਿੰਦਰ, ਜਯਾ ਬੱਚਨ ਤੇ ਸ਼ਬਾਨਾ ਆਜ਼ਮੀ ਵਰਗੀ ਤਗੜੀ ਟੀਮ ਇਕੱਠੀ ਵੱਡੇ ਪਰਦੇ ’ਤੇ ਨਜ਼ਰ ਆਵੇਗੀ।

ਕਰਨ ਜੌਹਰ ਵਲੋਂ ਨਿਰਦੇਸ਼ਿਤ, ਹਿਰੂ ਯਸ਼ ਜੌਹਰ, ਕਰਨ ਜੌਹਰ ਤੇ ਅਪੂਰਵ ਮਹਿਤਾ ਵਲੋਂ ਨਿਰਮਿਤ ਇਸ ਫ਼ਿਲਮ ਦੇ ਸਟੂਡੀਓ ਪਾਰਟਨਰ ਵਾਇਕਾਮ-18 ਹਨ।

 
 
 
 
 
 
 
 
 
 
 
 
 
 
 

A post shared by Karan Johar (@karanjohar)

ਕਹਾਣੀ ਤੇ ਸਕ੍ਰਿਪਟ ਇਸ਼ਿਤਾ ਮੋਇਤਰਾ, ਸਸ਼ਾਂਕ ਖੈਤਾਨ ਤੇ ਸੁਮਿਤ ਰਾਏ ਵਲੋਂ ਲਿਖੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਫ਼ਿਲਮ ਦੇ ਸੰਵਾਦ ਇਸ਼ਿਤਾ ਮੋਇਤਰਾ ਨੇ ਦਿੱਤੇ ਹਨ। ਇਹ ਫ਼ਿਲਮ 10 ਫਰਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News