ਮੀਟ ਬੈਨ ਹੋਣ ''ਤੇ ਰਿਸ਼ੀ ਕਪੂਰ ਦਾ ਭੜਕਿਆ ਗੁੱਸਾ, ਟਵਿੱਟਰ ''ਤੇ ਕੀਤਾ ਵਿਰੋਧ

Thursday, Sep 10, 2015 - 05:56 PM (IST)

ਮੀਟ ਬੈਨ ਹੋਣ ''ਤੇ ਰਿਸ਼ੀ ਕਪੂਰ ਦਾ ਭੜਕਿਆ ਗੁੱਸਾ, ਟਵਿੱਟਰ ''ਤੇ ਕੀਤਾ ਵਿਰੋਧ

ਮੁੰਬਈ: ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਹਮੇਸ਼ਾ ਹੀ ਆਪਣੇ ਵਿਵਾਦਾਂ ਭਰੇ ਟਵੀਟਜ਼ ਕਾਰਨ ਚਰਚਾ ''ਚ ਰਹਿੰਦੇ ਹਨ ਅਤੇ ਇਕ ਵਾਰ ਫਿਰ ਕੁਝ ਅਜਿਹਾ ਹੋਇਆ ਹੈ। ਅਸਲ ''ਚ ਰਿਸ਼ੀ ਕਪੂਰ ਨੇ ਟਵਿੱਟਰ ''ਤੇ ''ਜਾਗੋ ਇੰਡੀਆ'' ਦਾ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਮਹਾਰਾਸ਼ਟਰ ''ਚ ਚਲ ਰਹੇ ਮੀਟ ਬੈਨ ਦੇ ਵਿਰੁੱਧ ਹੈ। ਇਸ ਦੇ ਨਾਲ ਹੀ ਰਿਸ਼ੀ ਕਪੂਰ ਨੇ ਰਾਧੇ ਮਾਂ ਨੂੰ ਗਲਤ ਦੱਸਿਆ ਹੈ ਅਤੇ ਲੋਕਾਂ ਨੂੰ ਅਪੀਲ  ਕਰਦੇ ਹੋਏ ਲਿਖਿਆ,  "Jaago 9ndia Jaago. Stop all this in the name of religion.1ll taking the nation for a ride. Kabhi Radhe baby Kabhi meat ban! Kya ho raha hai?"

ਇਸ ਟਵੀਟ ਨਾਲ ਰਿਸ਼ੀ ਉਨ੍ਹਾਂ ਸਿਤਾਰਿਆਂ ਦੀ ਸੂਚੀ ''ਚ ਸ਼ਾਮਲ ਹੋ ਗਏ ਹਨ, ਜੋ ਮਹਾਰਾਸ਼ਟਰ ''ਚ ਚਲ ਰਹੇ ਮੀਟ ਬੈਨ ਦਾ ਵਿਰੋਧ ਕਰ ਰਹੇ ਹਨ। ਰਿਸ਼ੀ ਕਪੂਰ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀਆਂ ਸੋਨਮ ਕਪੂਰ ਅਤੇ ਸੋਨਾਕਸ਼ੀ ਸਿਨਹਾ ਨੇ ਵੀ ਟਵਿੱਟਰ ''ਤੇ ਮੀਟ ਬੈਨ ਦਾ ਵਿਰੋਧ ਕੀਤਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News