ਸੁਸ਼ਾਂਤ ਕਤਲ ਮਾਮਲਾ : ‘ਲੁੱਕਆਊਟ ਸਰਕੁਲਰ’ ਵਿਰੁੱਧ ਬੰਬੇ ਹਾਈ ਕੋਰਟ ਪਹੁੰਚੀ ਰੀਆ ਚੱਕਰਵਰਤੀ

12/16/2023 1:57:11 PM

ਮੁੰਬਈ (ਭਾਸ਼ਾ) – ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੀ ਜਾਂਚ ਦੇ ਸਬੰਧ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਆਪਣੇ ਵਿਰੁੱਧ ਜਾਰੀ ਲੁੱਕਆਊਟ ਸਰਕੁਲਰ ਨੂੰ ਚੁਣੌਤੀ ਦੇਣ ਲਈ ਬੰਬੇ ਹਾਈ ਕੋਰਟ ’ਚ ਪਹੁੰਚ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਰਾਜਪੂਤ 14 ਜੂਨ 2020 ਨੂੰ ਉੱਪ ਨਗਰੀ ਬਾਂਦਰਾ ’ਚ ਆਪਣੇ ਅਪਾਰਟਮੈਂਟ ’ਚ ਮ੍ਰਿਤ ਪਾਏ ਗਏ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਉਸ ਸਾਲ ਜੁਲਾਈ ’ਚ ਸੁਸ਼ਾਂਤ ਦੀ ਮਹਿਲਾ ਮਿੱਤਰ ਚੱਕਰਵਰਤੀ ਅਤੇ ਉਸ ਦੇ ਰਿਸ਼ਤੇਦਾਰਾਂ ’ਤੇ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਉਂਦੇ ਹੋਏ ਬਿਹਾਰ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਕਰਾ ’ਤੀ ਬੱਲੇ-ਬੱਲੇ, ਟਾਪ 50 ਏਸ਼ੀਅਨ ਸੈਲੇਬ੍ਰਿਟੀਜ਼ ਦੀ ਲਿਸਟ ’ਚ ਹਾਸਲ ਕੀਤਾ ਚੌਥਾ ਮੁਕਾਮ

ਆਪਣੀ ਪਟੀਸ਼ਨ ’ਚ ਰੀਆ ਚੱਕਰਵਰਤੀ ਨੇ ਸਰਕੁਲਰ ਰੱਦ ਕਰਨ ਦੀ ਅਪੀਲ ਕੀਤੀ ਹੈ। ਰੀਆ ਨੇ ਇਕ ਵੱਖਰੀ ਅਰਜ਼ੀ ’ਚ ਸਰਕੁਲਰ ਨੂੰ ਅਸਥਾਈ ਤੌਰ ’ਤੇ ਰੋਕਣ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਨੇ ਇਕ ਪੇਸ਼ੇਵਰ ਪ੍ਰੋਗਰਾਮ ਲਈ ਵਿਦੇਸ਼ ਯਾਤਰਾ ਕਰਨੀ ਹੈ। ਉਨ੍ਹਾਂ ਦੇ ਵਕੀਲ ਅਭਿਨਵ ਚੰਦਰਚੂੜ ਨੇ ਸ਼ੁੱਕਰਵਾਰ ਨੂੰ ਜਸਟਿਸ ਏ. ਐੱਸ. ਗਡਕਰੀ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੂੰ ਦੱਸਿਆ ਕਿ ਸੀ. ਬੀ. ਆਈ. ਵਲੋਂ ਸ਼ਿਕਾਇਤ ਦਰਜ ਕੀਤੇ ਜਾਣ ਅਤੇ ਲੁੱਕਆਊਟ ਸਰਕੁਲਰ ਜਾਰੀ ਹੋਣ ਨੂੰ ਲਗਭਗ 3 ਸਾਲ ਹੋ ਗਏ ਹਨ ਪਰ ਅਜੇ ਤੱਕ ਕੋਈ ਹੋਰ ਕਾਰਵਾਈ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News