ਜਦੋਂ ਰੇਖਾ ਨੇ ਅਮਿਤਾਭ ਬੱਚਨ ਨਾਲ ਬਿਤਾਉਣੀ ਸੀ ਸ਼ਾਮ, ਖਲਨਾਇਕ ਰਣਜੀਤ ਨੂੰ ਕੀਤੇ ਸਨ ਕਾਫ਼ੀ ਤਰਲੇ

12/17/2021 1:51:11 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਰੇਖਾ ਨੇ ਇਕੱਠੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਦਰਸ਼ਕਾਂ ਨੇ ਦੋਵਾਂ ਦੀ ਜੋੜੀ ਨੂੰ ਰੀਲ ਲਾਈਫ਼ 'ਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ 'ਚ ਵੀ ਕਾਫ਼ੀ ਪਸੰਦ ਕੀਤਾ ਹੈ। ਆਪਣੇ ਇੱਕ ਇੰਟਰਵਿਊ ਦੌਰਾਨ ਅਦਾਕਾਰ ਤੇ ਨਿਰਦੇਸ਼ਕ ਰਣਜੀਤ ਨੇ ਰੇਖਾ ਤੇ ਅਮਿਤਾਭ ਦੇ ਅਫ਼ੇਅਰ ਬਾਰੇ ਗੱਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਛੋਟੀ ਜਿਹੀ ਬੇਨਤੀ ਕਾਰਨ ਅਦਾਕਾਰਾ ਨੂੰ ਸਾਲ 1990 'ਚ ਉਨ੍ਹਾਂ ਦੀ ਡਾਇਰੈਕਟ ਫ਼ਿਲਮ 'ਕਰਨਾਮਾ' 'ਚੋਂ ਬਦਲ ਦਿੱਤਾ ਗਿਆ ਸੀ।

PunjabKesari

ਰਣਜੀਤ ਨੂੰ ਬਾਲੀਵੁੱਡ ਦਾ ਸਭ ਤੋਂ ਖ਼ਤਰਨਾਕ ਖਲਨਾਇਕ ਵੀ ਕਿਹਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਜੀਤ ਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਉਨ੍ਹਾਂ ਨੇ ਰੇਖਾ ਨੂੰ 'ਕਰਨਾਮਾ' ਫ਼ਿਲਮ ਤੋਂ ਰਿਪਲੇਸ ਕੀਤਾ ਸੀ। ਜਦੋਂ ਰੇਖਾ ਨੂੰ ਆਪਣਾ ਸ਼ੂਟਿੰਗ ਸ਼ੈਡਿਊਲ ਸਵੇਰੇ ਸ਼ਿਫਟ ਕਰਨਾ ਸੀ ਤਾਂ ਕਿ ਉਹ ਸ਼ਾਮ ਨੂੰ ਅਮਿਤਾਭ ਬੱਚਨ ਨਾਲ ਸਮਾਂ ਬਿਤਾ ਸਕਣ।

PunjabKesari
ਰਣਜੀਤ ਨੇ ਕਿਹਾ, "ਇੱਕ ਦਿਨ ਰੇਖਾ ਨੇ ਫ਼ੋਨ ਕੀਤਾ ਤੇ ਬੇਨਤੀ ਕੀਤੀ ਕਿ ਕੀ ਮੈਂ ਸਵੇਰ ਦੀ ਸ਼ਿਫਟ 'ਤੇ ਜਾ ਸਕਦੀ ਹਾਂ, ਕਿਉਂਕਿ ਉਹ ਅਮਿਤਾਭ ਬੱਚਨ ਨਾਲ ਸ਼ਾਮ ਬਿਤਾਉਣਾ ਚਾਹੁੰਦੀ ਹੈ ਪਰ ਆਪਣੇ ਸ਼ੈਡਿਊਲਿੰਗ ਸਮੱਸਿਆਵਾਂ ਕਾਰਨ, ਫ਼ਿਲਮ ਦੇ ਮੁੱਖ ਅਦਾਕਾਰ ਧਰਮਿੰਦਰ ਨੇ 'ਕਰਨਾਮਾ' 'ਚ ਰੇਖਾ ਦੀ ਬਜਾਏ ਅਨੀਤਾ ਰਾਜ ਨੂੰ ਕਾਸਟ ਕਰਨ ਦੀ ਸਿਫ਼ਾਰਿਸ਼ ਕੀਤੀ। ਆਖਿਰਕਾਰ ਫ਼ਿਲਮ ਵਿਨੋਦ ਖੰਨਾ ਤੇ ਫਰਹਾ ਰਾਜ ਨਾਲ ਬਣਾਈ ਗਈ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ, ਸਾਲ 1984 'ਚ ਇੱਕ ਇੰਟਰਵਿਊ 'ਚ ਰੇਖਾ ਨੇ ਬਿੱਗ ਬੀ ਨਾਲ ਆਪਣੇ ਰਿਸ਼ਤੇ ਤੋਂ ਇਨਕਾਰ ਕਰਨ ਦੀ ਗੱਲ ਕੀਤੀ ਤੇ ਕਿਹਾ, "ਉਨ੍ਹਾਂ ਨੂੰ ਅਜਿਹਾ ਕਿਉਂ ਨਹੀਂ ਕਰਨਾ ਚਾਹੀਦਾ ਸੀ? ਉਨ੍ਹਾਂ ਨੇ ਆਪਣੇ ਅਕਸ, ਆਪਣੇ ਪਰਿਵਾਰ, ਆਪਣੇ ਬੱਚਿਆਂ ਦੀ ਰੱਖਿਆ ਲਈ ਅਜਿਹਾ ਕੀਤਾ। ਲੋਕਾਂ ਨੂੰ ਉਨ੍ਹਾਂ ਲਈ ਮੇਰੇ ਪਿਆਰ ਜਾਂ ਮੇਰੇ ਲਈ ਉਨ੍ਹਾਂ ਦੇ ਪਿਆਰ ਬਾਰੇ ਕਿਉਂ ਪਤਾ ਹੋਣਾ ਚਾਹੀਦਾ ਹੈ? ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਤੇ ਉਹ ਮੈਨੂੰ ਪਿਆਰ ਕਰਦੇ ਹਨ, ਬੱਸ! ਜੇਕਰ ਉਹ ਇਕੱਲੇ ਮੇਰੇ ਪ੍ਰਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਤਾਂ ਮੈਨੂੰ ਬਹੁਤ ਨਿਰਾਸ਼ਾ ਹੁੰਦੀ।" ਇਸ ਦੇ ਨਾਲ ਹੀ ਰੇਖਾ ਅਜੇ ਵੀ ਸਿੰਗਲ ਹੈ, ਜਦਕਿ ਅਮਿਤਾਭ ਬੱਚਨ ਜਯਾ ਬੱਚਨ ਨਾਲ ਆਪਣੇ ਪਰਿਵਾਰ 'ਚ ਕਾਫੀ ਖੁਸ਼ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News