ਰੇਦਾਨ ਹੰਸ ਨੂੰ ਆਇਆ ਆਪਣੇ ਪਾਪਾ ਯੁਵਰਾਜ ਹੰਸ ‘ਤੇ ਗੁੱਸਾ, ਦੇਖੋ ਖ਼ੂਬਸੂਰਤ ਵੀਡੀਓ

2021-06-18T12:39:29.227

ਚੰਡੀਗੜ੍ਹ (ਬਿਊਰੋ)-ਪੰਜਾਬੀ ਅਦਾਕਾਰ ਯੁਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੇ ਹਨ। ਪਿਛਲੇ ਸਾਲ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸ ਕਰਕੇ ਯੁਵਰਾਜ ਅਤੇ ਮਾਨਸੀ ਆਪਣੇ ਪੁੱਤਰ ਰੇਦਾਨ ਦੇ ਨਾਲ ਸਮਾਂ ਬਿਤਾ ਰਹੇ ਹਨ। ਯੁਵਰਾਜ ਹੰਸ ਨੇ ਆਪਣਾ ਇੱਕ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।


ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਨੂੰ ਤੰਗ ਕਰਦੇ ਹੋਏ ਇੱਕ ਗੁੱਡੇ ਨੂੰ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਰੇਦਾਨ ਇਹ ਦੇਖਦਾ ਹੈ ਕਿ ਉਸਦੇ ਪਾਪਾ ਕਿਸੇ ਹੋਰ ਨੂੰ ਲਾਡ ਲਡਾ ਰਹੇ ਨੇ ਤਾਂ ਉਹ ਗੁੱਸਾ ਹੋ ਜਾਂਦਾ ਹੈ ਅਤੇ ਆਪਣੇ ਕਿਊਟ ਅੰਦਾਜ਼ ਦੇ ਨਾਲ ਉਸ ਗੁੱਡੇ ਵਾਲੇ ਬੱਚੇ ਨੂੰ ਦੂਰ ਕਰਨ ਦੇ ਲਈ ਕਹਿੰਦਾ ਹੈ। ਪ੍ਰਸ਼ੰਸਕਾਂ ਨੂੰ ਪਿਉ-ਪੁੱਤ ਦਾ ਇਹ ਵੀਡੀਓ ਖ਼ੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਦੱਸ ਦਈਏ 13 ਜੂਨ ਨੂੰ ਯੁਵਰਾਜ ਹੰਸ ਨੇ ਆਪਣਾ 34ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਕਈ ਪੰਜਾਬੀ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ 'ਯਾਰ ਅਣਮੁੱਲੇ ਰਿਟਰਨਜ਼' ਅਤੇ 'ਪਰਿੰਦੇ' ਵਰਗੀਆਂ ਕਈ ਫ਼ਿਲਮਾਂ ਬਣਕੇ ਤਿਆਰ ਹਨ ਪਰ ਕੋਰੋਨਾ ਕਰਕੇ ਰਿਲੀਜ਼ ਨਹੀਂ ਹੋ ਪਾਈਆਂ।


Aarti dhillon

Content Editor Aarti dhillon