ਰਵੀਨਾ ਟੰਡਨ ਨੇ ਬਿਆਨ ਕੀਤਾ ਦਰਦ, ਕਿਹਾ- ‘ਲੋਕਲ ਬੱਸ ’ਚ ਮੇਰੇ ਨਾਲ ਹੋਈ ਛੇੜਛਾੜ’

07/03/2022 4:08:26 PM

ਮੁੰਬਈ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਰਵੀਨਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ ਜੋ ਹਮੇਸ਼ਾ ਨਿਡਰ ਹੋ ਕੇ ਬੋਲਦੀ ਦਿਖਾਈ ਹੈ। ਹਾਲ ਹੀ ’ਚ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਜ਼ਿੰਦਗੀ ਦਾ ਖ਼ੁਲਾਸਾ ਕੀਤਾ ਹੈ, ਜਿਸ ਨੂੰ ਜਾਣਨ ਤੋਂ ਬਾਅਦ ਕਈ ਪ੍ਰਸ਼ੰਸਕ ਹੈਰਾਨ ਰਹਿ ਸਕਦੇ ਹਨ।

ਇਹ ਵੀ ਪੜ੍ਹੋ :  ਰਿਤਿਕ ਰੋਸ਼ਨ ਨੇ ਲਈ ਫ਼ਿਲਮੀ ਸਿਤਾਰਿਆਂ ਨਾਲ ਸੈਲਫ਼ੀ, ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਦਿੱਤੇ ਬੁਆਏਫ੍ਰੈਂਡ ਨਾਲ ਪੋਜ਼

ਟਵਿੱਟਰ ’ਤੇ ਇਕ ਯੂਜ਼ਰ ਨੇ ਉਨ੍ਹਾਂ ਨੂੰ ਮੁੰਬਈ ਦੇ ਮੱਧ ਵਰਗ ਦੇ ਸੰਘਰਸ਼ ਬਾਰੇ ਪੁੱਛਿਆ। ਯੂਜ਼ਰ ਦੇ ਇਸ ਸਵਾਲ ’ਤੇ ਰਵੀਨਾ ਟੰਡਨ ਨੂੰ ਆਪਣੇ ਦਰਦ ਭਰੇ ਦਿਨ ਯਾਦ ਆ ਗਏ। ਇਸ ਸਵਾਲ ਨੇ ਰਵੀਨਾ ਦੇ ਦਿਲ ’ਤੇ ਅਜਿਹਾ ਅਸਰ ਕੀਤਾ ਕਿ ਉਸ ਨੇ ਉਹ ਗੱਲ ਕਹਿ ਦਿੱਤੀ ਜੋ ਸ਼ਾਇਦ ਹੀ ਕਿਸੇ ਨੇ ਸੋਚੀ ਹੋਵੇ। ਰਵੀਨਾ ਦੱਸਦੀ ਹੈ ਕਿ ਨਾਬਾਲਗ ਦੇ ਦਿਨਾਂ ’ਚ ਉਹ ਲੋਕਲ ਟਰੇਨਾਂ ਅਤੇ ਬੱਸਾਂ ’ਚ ਸਫ਼ਰ ਕਰਦੀ ਸੀ। 

ਅਦਾਕਾਰਾ ਨੇ ਟ੍ਰੋਲ ਕਰਨ ਵਾਲਿਆਂ ਨੂੰ ਅਜਿਹਾ ਜਵਾਬ ਦਿੰਦਿਆ ਲਿਖਿਆ ‘ਮੈਂ 1991 ਤੱਕ ਇਸ ਤਰ੍ਹਾਂ ਸਫ਼ਰ ਕੀਤਾ ਹੈ। ਇਕ ਕੁੜੀ ਹੋਣ ਦੀ ਵਜ੍ਹਾ ਨਾਲ ਤੁਹਾਡੇ ਵਰਗੇ ਬਿਨ੍ਹਾਂ ਨਾਂ ਵਾਲੇ ਟ੍ਰੋਲਸ ਨੇ ਮੇਰਾ ਸਰੀਰਕ ਸੋਸ਼ਣ ਕੀਤਾ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਫ਼ਲਤਾ ਦੇਖੀ ਅਤੇ ਆਪਣੀ ਪਹਿਲੀ ਕਾਰ ਵੀ ਖ਼ਰੀਦੀ। ਨਾਗਪੁਰ ਤੋਂ ਹੋ, ਤੁਹਾਡਾ ਸ਼ਹਿਰ ਹਰਿਆ ਭਰਿਆ ਹੈ। ਕਿਸੇ ਦੀ ਸਫ਼ਲਤਾ ਜਾਂ ਆਮਦਨ ਤੋਂ ਈਰਖਾ ਨਾ ਕਰੋ।

ਇਹ ਵੀ ਪੜ੍ਹੋ : ਰਾਖੀ ਸਾਵੰਤ ਨੇ ਦੁਬਈ ’ਚ 10 ਅਪਾਰਟਮੈਂਟ ਖ਼ਰੀਦਣ ਦਾ ਲਿਆ ਫ਼ੈਸਲਾ, ਯੂਜ਼ਰਸ ਨੇ ਕੀਤਾ ਟ੍ਰੋਲ (ਦੇਖੋ ਵੀਡੀਓ)

ਰਵੀਨਾ ਟੰਡਨ ਦੀ ਕਾਮਯਾਬੀ ਤਾਂ ਸਾਰਿਆਂ ਨੇ ਦੇਖੀ ਪਰ ਕਿਸੇ ਨੇ ਸ਼ਾਹਿਦ ਇਹ ਨਹੀਂ ਸੋਚਿਆ ਹੋਵੇਗਾ ਕਿ ਲੋਕਲ ਟਰੇਨ ’ਚ ਆਮ ਔਰਤਾਂ ਵਾਂਗ ਉਨ੍ਹਾਂ ਨੇ ਮੁਸੀਬਤ ਦਾ ਸਾਹਮਣਾ ਕੀਤਾ ਹੋਵੇਗਾ। ਰਵੀਨਾ ਨੇ ਟ੍ਰੋਲਰਸ ਦੇ ਸਵਾਲ ਦਾ ਜਵਾਬ ਦਿੰਦਿਆ ਦੱਸਿਆ ਕਿ ਉਹ ਹਰ ਮੁੱਦੇ ਨੂੰ ਚੰਗੀ ਤਰ੍ਹਾਂ ਸੰਭਾਲਣਾ ਜਾਣਦੀ ਹੈ। 


Gurminder Singh

Content Editor

Related News