ਰਸ਼ਮੀ ਦੇਸਾਈ ਨੇ ਲਾਈ ਬੋਲਡ ਤਸਵੀਰਾਂ ਦੀ ਝੜੀ, ਯੂਜ਼ਰਸ ਬੋਲੇ ''ਇਸ ਤਰੀਕੇ ਨਾਲ ਦਿਸੋਗੇ ਹੋਰ ਵੀ ਖ਼ੂਬਸੂਰਤ''

09/10/2020 1:53:59 PM

ਜਲੰਧਰ (ਬਿਊਰੋ) - 'ਬਿੱਗ ਬੌਸ 13' ਦੀ ਫਾਈਨਲਿਸਟ ਰਹਿ ਚੁੱਕੀ ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਕਈ ਯੂਜ਼ਰਸ ਉਨ੍ਹਾਂ ਨੂੰ ਬਹੁਤ ਖ਼ੂਬਸੂਰਤ ਦਾ ਖ਼ਿਤਾਬ ਦੇ ਰਹੇ ਹਨ ਪਰ ਇੱਕ ਯੂਜਰ ਨੇ ਟਿੱਪਣੀ ਕੀਤੀ ਤਾਂ ਉਸ 'ਤੇ ਬਹਿਸ ਸ਼ੁਰੂ ਹੋ ਗਈ। ਰਸ਼ਮੀ ਦੀ ਤਸਵੀਰ ਨੂੰ ਵੇਖਣ ਤੋਂ ਬਾਅਦ ਯੂਜਰ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸਿਰ 'ਤੇ ਵਿੱਗ ਪਾਵੇ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਦੇ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰ ਦਿੱਤੇ।
PunjabKesari
ਦੱਸ ਦੇਈਏ ਕਿ ਰਸ਼ਮੀ ਦੇਸਾਈ ਇੱਕ ਟੀ. ਵੀ. ਅਦਾਕਾਰਾ ਹੈ। ਉਹ ‘ਨਾਗਿਨ’ ਸੀਰੀਜ਼ ਸਮੇਤ ਕਈ ਮਸ਼ਹੂਰ ਟੀਵੀ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਉਹ ਟੀਵੀ ਦੀ ਨੂੰਹ ਅਤੇ ਅਸਲ ਜ਼ਿੰਦਗੀ 'ਚ ਬਹੁਤ ਬੋਲਡ ਲੁੱਕ ਲਈ ਜਾਣੀ ਜਾਂਦੀ ਹੈ। 'ਬਿੱਗ ਬੌਸ' ਦੌਰਾਨ ਉਸ ਦੀ ਪ੍ਰਸਿੱਧੀ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਸੀ।
PunjabKesari
'ਬਿੱਗ ਬੌਸ' 'ਚ ਉਹ ਅਕਸਰ ਸ਼ੋਅ ਦੇ ਵਿਜੇਤਾ ਸਿਧਾਰਥ ਸ਼ੁਕਲਾ ਨਾਲ ਲੜਾਈ ਕਾਰਨ ਸੁਰਖੀਆਂ 'ਚ ਰਹਿੰਦੀ ਸੀ। ਹਾਲਾਂਕਿ ਬਾਅਦ 'ਚ ਸ਼ੋਅ 'ਚ ਇੱਕ ਸਨਸਨੀਖੇਜ਼ ਖ਼ੁਲਾਸੇ ਕਾਰਨ ਰਸ਼ਮੀ ਦਾ ਸਾਥੀ ਅਰਹਾਨ ਖਾਨ ਨਾਲ ਸਬੰਧ ਵੀ ਟੁੱਟ ਗਿਆ।
PunjabKesari
ਜਦੋਂਕਿ 'ਬਿੱਗ ਬੌਸ' ਤੋਂ ਪਹਿਲਾਂ ਅਰਹਾਨ ਅਤੇ ਰਸ਼ਮੀ ਨੇ ਇੱਕ-ਦੂਜੇ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਸਲਮਾਨ ਖਾਨ ਅਤੇ ਬਾਹਰੋਂ ਆਏ ਮੁਕਾਬਲੇਬਾਜ਼ਾਂ ਨੇ ਰਸ਼ਮੀ ਨੂੰ ਦੱਸਿਆ ਕਿ ਅਰਹਾਨ ਉਸ ਦੇ ਘਰ ਇਸਤੇਮਾਲ ਕਰ ਰਿਹਾ ਹੈ ਅਤੇ ਉਸ ਨੂੰ ਧੋਖੇ 'ਚ ਵੀ ਰੱਖ ਰਿਹਾ ਹੈ ਕਿ ਉਹ ਆਪਣੀ ਪਤਨੀ ਤੋਂ ਵੱਖ ਹੋ ਚੁੱਕਾ ਹੈ। ਜਦੋਂ ਕਿ ਉਸ ਦਾ ਇੱਕ ਬੇਟਾ ਵੀ ਹੈ।
PunjabKesari
ਬਾਹਰ ਆਉਣ ਤੋਂ ਬਾਅਦ ਦੋਵਾਂ 'ਚ ਖੁੱਲ੍ਹ ਕੇ ਝਗੜਾ ਸ਼ੁਰੂ ਹੋ ਗਿਆ। ਦੋਵਾਂ ਨੇ ਇੱਕ-ਦੂਜੇ 'ਤੇ ਕਈ ਗੰਭੀਰ ਦੋਸ਼ ਲਗਾਏ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਸਨ। ਇਹ ਕਿਹਾ ਜਾਂਦਾ ਹੈ ਕਿ ਅਰਹਾਨ ਦੇ ਬਹੁਤ ਸਾਰੇ ਕੰਮ ਰਸ਼ਮੀ ਕਰਦੀ ਸੀ। ਇਥੋਂ ਤਕ ਕਿ ਰਸ਼ਮੀ ਖ਼ੁਦ ਵੀ ਇਸ ਸ਼ਰਤ 'ਤੇ 'ਬਿੱਗ ਬੌਸ' 'ਚ ਆਈ ਸੀ ਕਿ ਅਰਹਾਨ ਨੂੰ ਵੀ ਉਥੇ ਲਿਆਂਦਾ ਜਾਵੇ।

 


sunita

Content Editor

Related News