ਬੈੱਡਰੂਮ ’ਚ ਰਸ਼ਮੀ ਨੇ ਕਰਵਾਇਆ ਬੋਲਡ ਫੋਟੋਸ਼ੂਟ, ਬਲੈਕ ਡਰੈੱਸ ’ਚ ਬਿਖੇਰੇ ਹੁਸਨ ਦੇ ਜਲਵੇ

Wednesday, Apr 21, 2021 - 05:37 PM (IST)

ਬੈੱਡਰੂਮ ’ਚ ਰਸ਼ਮੀ ਨੇ ਕਰਵਾਇਆ ਬੋਲਡ ਫੋਟੋਸ਼ੂਟ, ਬਲੈਕ ਡਰੈੱਸ ’ਚ ਬਿਖੇਰੇ ਹੁਸਨ ਦੇ ਜਲਵੇ

ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰਾ ਤੇ ‘ਬਿੱਗ ਬੌਸ 13’ ਫੇਮ ਰਸ਼ਮੀ ਦੇਸਾਈ ਸੋਸ਼ਲ ਮੀਡੀਆ ’ਤੇ ਖੂਬ ਸੁਰਖ਼ੀਆਂ ’ਚ ਰਹਿੰਦੀ ਹੈ। ਰਸ਼ਮੀ ਅਕਸਰ ਆਪਣੀਆਂ ਬੋੋਲਡ ਤਸਵੀਰਾਂ ਕਰਕੇ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਹਾਲ ਹੀ ’ਚ ਰਸ਼ਮੀ ਨੇ ਇਕ ਵਾਰ ਮੁੜ ਕੁਝ ਬੇਹੱਦ ਹੌਟ ਤੇ ਬੋਲਡ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਰਸ਼ਮੀ ਆਪਣੀ ਬੋਲਡਨੈੱਸ ਦੇ ਜਲਵੇ ਬਿਖੇਰ ਰਹੀ ਹੈ। ਰਸ਼ਮੀ ਨੇ ਬੈੱਡਰੂਮ ’ਚ ਆਪਣਾ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਰਸ਼ਮੀ ਬੈੱਡਰੂਮ ’ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੈ ਤੇ ਹਰ ਤਸਵੀਰ ’ਚ ਉਸ ਨੇ ਆਪਣੀਆਂ ਪਲਕਾਂ ਝੁਕਾਈਆਂ ਹੋਈਆਂ ਹਨ, ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀਆਂ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਗੱਡੀ ’ਚ ਮਾਸਕ ਪਹਿਨਣ ’ਤੇ ਬੋਲੇ ਗਿੱਪੀ ਗਰੇਵਾਲ, ਲਾਈਵ ਦੌਰਾਨ ਤਾਲਾਬੰਦੀ ’ਤੇ ਵੀ ਰੱਖੀ ਰਾਏ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਰਸ਼ਮੀ ਨੇ ਕੈਪਸ਼ਨ ’ਚ ਲਿਖਿਆ, ‘ਐਨਰਜੀ ਐਫਰਟਲੈੱਸ ਵੀ ਹੋ ਸਕਦੀ ਹੈ।’

PunjabKesari

ਰਸ਼ਮੀ ਦੇ ਪ੍ਰਸ਼ੰਸਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਕਈ ਟੀ. ਵੀ. ਕਲਾਕਾਰਾਂ ਨੇ ਵੀ ਰਸ਼ਮੀ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੁਮੈਂਟਸ ਕੀਤੇ ਹਨ। ਰਸ਼ਮੀ ਦੀਆਂ ਤਸਵੀਰਾਂ ’ਤੇ ਕੁਮੈਂਟ ਕਰਦਿਆਂ ਮੋਨਾਲੀਸਾ ਨੇ ਲਿਖਿਆ, ‘ਉਫ, ਓਫ।’ ਸ੍ਰਿਸ਼ਟੀ ਰੋਡੇ ਨੇ ਰਸ਼ਮੀ ਦੀ ਤਸਵੀਰ ’ਤੇ ਅੱਗ ਵਾਲੇ ਨਿਸ਼ਾਨ ਦੀ ਇਮੋਜੀ ਬਣਾਈ ਹੈ। ਤੇਜਸਵੀ ਪ੍ਰਕਾਸ਼ ਨੇ ਕੁਮੈਂਟ ਕਰਦਿਆਂ ਲਿਖਿਆ, ‘ਲਵ ਇਟ।’ ਉਥੇ ਦਿਲਜੀਤ ਕੌਰ ਨੇ ਲਿਖਿਆ, ‘ਬਹੁਤ ਪਿਆਰੀ ਤਸਵੀਰ।’

PunjabKesari

ਨੋਟ– ਰਸ਼ਮੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News