ਦੂਜੀ ਪ੍ਰੈਗਨੈਂਸੀ ਦੇ ਐਲਾਨ ਮਗਰੋਂ ਪਹਿਲੀ ਵਾਰ ਦਿਸੀ ਦੀਪਿਕਾ ਪਾਦੂਕੋਣ, ਪ੍ਰੋਟੈਕਟ ਕਰਦੇ ਦਿਸੇ ਰਣਵੀਰ ਸਿੰਘ

Tuesday, Apr 28, 2026 - 10:56 AM (IST)

ਦੂਜੀ ਪ੍ਰੈਗਨੈਂਸੀ ਦੇ ਐਲਾਨ ਮਗਰੋਂ ਪਹਿਲੀ ਵਾਰ ਦਿਸੀ ਦੀਪਿਕਾ ਪਾਦੂਕੋਣ, ਪ੍ਰੋਟੈਕਟ ਕਰਦੇ ਦਿਸੇ ਰਣਵੀਰ ਸਿੰਘ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਆਪਣੀ ਦੂਜੀ ਪ੍ਰੈਗਨੈਂਸੀ ਦੀ ਐਲਾਨ ਤੋਂ ਬਾਅਦ ਪਹਿਲੀ ਵਾਰ ਏਅਰਪੋਰਟ 'ਤੇ ਸਾਪਟ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਬਾਲੀਵੁੱਡ ਸਟਾਰ ਰਣਵੀਰ ਸਿੰਘ ਵੀ ਸਨ, ਜੋ ਕਾਫੀ ਪ੍ਰੋਟੈਕਟਿਵ ਦਿਸੇ। ਉਹ ਲਗਾਤਾਰ ਦੀਪਿਕਾ ਦੇ ਬਿਲਕੁਲ ਨਾਲ-ਨਾਲ ਚੱਲ ਰਹੇ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ ਵੀ ਸੁੱਜਾ

ਦੀਪਿਕਾ ਨੇ ਰਾਇਲ ਬਲੂ ਰੰਗ ਦਾ ਓਵਰਸਾਈਜ਼ਡ ਪਹਿਰਾਵਾ ਪਾਇਆ ਹੋਇਆ ਸੀ, ਜਦੋਂ ਕਿ ਰਣਵੀਰ ਕੈਜ਼ੂਅਲ ਕੱਪੜਿਆਂ ਵਿੱਚ ਸਨ। ਇਸ ਜੋੜੇ ਨੂੰ ਹਵਾਈ ਅੱਡੇ 'ਤੇ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਦਿਖਾਈ ਦਿੱਤੇ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਾਉਣ ਲੱਗੇ। ਇਸ ਦੌਰਾਨ ਉਨ੍ਹਾਂ ਦੀ ਧੀ ਦੁਆ ਉਨ੍ਹਾਂ ਦੇ ਨਾਲ ਨਹੀਂ ਦਿਖਾਈ ਦਿੱਤੀ।

ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਸੰਜੇ ਦੱਤ, ਜਾਣੋ ਕੀ ਹੈ ਪੂਰਾ ਮਾਮਲਾ

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦੱਸ ਦੇਈਏ ਕਿ 19 ਅਪ੍ਰੈਲ ਨੂੰ ਰਣਵੀਰ ਅਤੇ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਆਪਣੀ ਦੂਜੀ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਇੱਕ ਸਾਂਝੀ ਪੋਸਟ ਵਿੱਚ ਜੋੜੇ ਨੇ ਆਪਣੀ ਧੀ ਦੁਆ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਨੇ ਆਪਣੇ ਹੱਥਾਂ ਵਿੱਚ ਪਾਜ਼ੇਟਿਵ ਪ੍ਰੈਗਨੈਂਸੀ ਟੈਸਟ ਕਿੱਟ ਫੜੀ ਇਸ ਜੋੜੇ ਨੇ 8 ਸਤੰਬਰ, 2024 ਨੂੰ ਆਪਣੀ ਧੀ ਦੁਆ ਦਾ ਸਵਾਗਤ ਕੀਤਾ ਸੀ।

ਇਹ ਵੀ ਪੜ੍ਹੋ: ਅਦਾਕਾਰਾ ਨੇ 'ਮਿੱਠੇ ਜਾਲ' 'ਚ ਫਸਾਇਆ ਇੰਜੀਨੀਅਰ ! ਪਿਆਰ ਦੀਆਂ ਪੀਂਘਾਂ 'ਚ ਪਾ ਠੱਗ ਲਏ 9 ਕਰੋੜ

ਦੀਪਿਕਾ ਅਤੇ ਰਣਵੀਰ ਦੀ ਪ੍ਰੇਮ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਸੰਜੇ ਲੀਲਾ ਭੰਸਾਲੀ ਦੀ "ਗੋਲਿਓਂ ਕੀ ਰਾਸਲੀਲਾ ਰਾਮ-ਲੀਲਾ" ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਜੋੜੇ ਨੇ 14 ਅਤੇ 15 ਨਵੰਬਰ, 2018 ਨੂੰ ਇਟਲੀ ਦੇ ਲੇਕ ਕੋਮੋ ਵਿਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਇਸ ਜੋੜੇ ਨੇ 'ਬਾਜੀਰੋਆ ਮਸਤਾਨੀ', 'ਪਦਮਾਵਤ' ਅਤੇ '83' ਵਰਗੀਆਂ ਕਈ ਹੋਰ ਫਿਲਮਾਂ ਵਿੱਚ ਸਕ੍ਰੀਨ ਸਪੇਸ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਕੱਚੇ ਲੋਕਾਂ ਨੂੰ ਪੱਕੇ ਕਰਨ ਲੱਗਾ ਸਪੇਨ ! Garry Sandhu ਨੇ Indian Embassy ਨੂੰ ਕੀਤੀ ਖਾਸ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News