ਸੁਪਰਸਟਾਰ ਰਣਵੀਰ ਸਿੰਘ ਆਈਫ਼ਾ ਐਵਾਰਡਸ ’ਚ ਦੇਣਗੇ ਸ਼ਾਨਦਾਰ ਪੇਸ਼ਕਾਰੀ

Tuesday, Nov 08, 2022 - 12:56 PM (IST)

ਸੁਪਰਸਟਾਰ ਰਣਵੀਰ ਸਿੰਘ ਆਈਫ਼ਾ ਐਵਾਰਡਸ ’ਚ ਦੇਣਗੇ ਸ਼ਾਨਦਾਰ ਪੇਸ਼ਕਾਰੀ

ਮੁੰਬਈ (ਬਿਊਰੋ) - ਬਾਲੀਵੁੱਡ ਸੁਪਰਸਟਾਰ ਤੇ ਗਲੋਬਲ ਆਈਕਨ ਰਣਵੀਰ ਸਿੰਘ ਅਗਲੇ ਸਾਲ ਯਾਸ ਆਈਲੈਂਡ, ਆਬੂ ਧਾਬੀ ਵਿਖੇ ਹੋਣ ਵਾਲੇ ਵੱਕਾਰੀ ਆਈਫਾ ਐਵਾਰਡਜ਼ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਮਕਣ ਲਈ ਤਿਆਰ ਹਨ। ਰਣਵੀਰ, ਜੋ ਯਾਸ ਆਈਲੈਂਡ ਦੇ ਬ੍ਰਾਂਡ ਅੰਬੈਸਡਰ ਹਨ, ਸਾਲ 2023 'ਚ ਸ਼ਾਨਦਾਰ ਇਤਿਹਾਦ ਅਰੇਨਾ 'ਚ ਆਈਫਾ ਦੇ 23ਵੇਂ ਐਡੀਸ਼ਨ ’ਚ ਸਟੇਜ ’ਤੇ ਪਹਿਲਾਂ ਕਦੇ ਨਾ ਦੇਖਿਆ ਗਿਆ ਪ੍ਰਦਰਸ਼ਨ ਦੇਣਗੇ। 

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਆਈਫਾ ਐਵਾਰਡ 10 ਤੇ 11 ਫਰਵਰੀ, 2023 ਨੂੰ ਯਾਸ ਆਈਲੈਂਡ, ਅਬੂ ਧਾਬੀ ਵਿਖੇ ਹੋਵੇਗਾ। ਰਣਵੀਰ ਸਿੰਘ ਨੇ ਕਿਹਾ, 'ਮੈਂ ਆਈਫਾ ਨੂੰ ਇਕ ਅਜਿਹੇ ਪ੍ਰਦਰਸ਼ਨ ਨਾਲ ਪ੍ਰਮੁੱਖਤਾ ’ਤੇ ਲਿਆਉਣ ਲਈ ਉਤਸ਼ਾਹਿਤ ਹਾਂ, ਜੋ ਉਮੀਦ ਹੈ ਕਿ ਹਾਜ਼ਰ ਹੋਣ ਵਾਲੇ ਸਾਰਿਆਂ ਲਈ ਯਾਦਗਾਰ ਹੋਵੇਗਾ। ਮੈਂ ਇਸ ਲਈ ਬਹੁਤ ਰੋਮਾਂਚਿਤ ਹਾਂ ਕਿਉਂਕਿ ਮੈਂ ਘਰ ਤੋਂ ਦੂਰ ਆਪਣੇ ਘਰ ਯਾਸ ਆਈਲੈਂਡ ’ਚ ਪ੍ਰਦਰਸ਼ਨ ਕਰਾਂਗਾ। ਅਜਿਹੀ ਸ਼ਾਨਦਾਰ ਮੰਜ਼ਿਲ ਲਈ ਬ੍ਰਾਂਡ ਅੰਬੈਸਡਰ ਹੋਣ ਦੇ ਨਾਤੇ, ਮੈਂ ਉਦਯੋਗ ਦੇ ਆਪਣੇ ਦੋਸਤਾਂ ਦੇ ਨਾਲ-ਨਾਲ ਦਰਸ਼ਕਾਂ ਦੇ ਰੂਪ ’ਚ ਸਮਾਗਮ ’ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਟਾਪੂ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਯਾਸ ’ਚ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਆਈਫ਼ਾ ਅਨੁਭਵ ਦੀ ਉਡੀਕ ਕਰ ਰਿਹਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਹਰ ਤਰ੍ਹਾਂ ਨਾਲ ਮਹਾਂਕਾਵਿ ਹੋਵੇਗਾ।'

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' ਕੁੱਝ ਮਿੰਟਾਂ 'ਚ 1.6 ਮਿਲੀਅਨ ਲੋਕਾਂ ਨੇ ਵੇਖਿਆ (ਵੀਡੀਓ)

ਦੱਸਣਯੋਗ ਹੈ ਕਿ ਟਿਕਟਾਂ ਆਈਫਾ ਐਵਾਰਡਸ ਦੀ ਵੈੱਬਸਾਈਟ ਦੇ ਨਾਲ-ਨਾਲ ਸੋਸ਼ਲ ਮੀਡੀਆ ਹੈਂਡਲਸ ’ਤੇ ਵੀ ਮਿਲ ਸਕਦੀਆਂ ਹਨ। ਆਈਫਾ ਭਾਰਤੀ ਸਿਨੇਮਾ ਦੀ ਦੁਨੀਆ ਹੈ। ਸਭ ਤੋਂ ਵੱਡਾ ਤਿਉਹਾਰ ਹੈ ਤੇ ਇਹ ਸੰਗੀਤ ਤੇ ਮਨੋਰੰਜਨ ਨੂੰ ਇਕ ਛੱਤ ਹੇਠ ਲਿਆਉਣ ਲਈ ਤਿਆਰ ਹੈ। ਦੁਨੀਆ ਭਰ ’ਚ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਭਾਰਤ ਦੇ ਸੱਭਿਆਚਾਰਕ ਰਾਜਦੂਤ ਬਣ ਚੁੱਕੇ ਰਣਵੀਰ ਅਬੂ ਧਾਬੀ ਦੇ ਯਾਸ ਆਈਲੈਂਡ ’ਚ ਆਈਫਾ ਐਵਾਰਡਸ ’ਚ ਹਿੱਸਾ ਲੈਣ ਵਾਲੇ ਦਰਸ਼ਕਾਂ ਲਈ ਅਜਿਹਾ ਪ੍ਰਦਰਸ਼ਨ ਦੇਣਗੇ ਜੋ ਉਹ ਕਦੇ ਨਹੀਂ ਭੁੱਲਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News