ਸ਼ਾਹਿਦ ਤੋਂ ਪਹਿਲਾਂ ਰਣਵੀਰ ਸਿੰਘ ਨੂੰ ਆਫਰ ਹੋਈ ਸੀ ‘ਕਬੀਰ ਸਿੰਘ’, ਇਸ ਕਾਰਨ ਫ਼ਿਲਮ ਨੂੰ ਕੀਤਾ ਰਿਜੈਕਟ

11/29/2023 6:20:28 PM

ਮੁੰਬਈ (ਬਿਊਰੋ)– ਸਾਲ 2019 ’ਚ ਰਿਲੀਜ਼ ਹੋਈ ਫ਼ਿਲਮ ‘ਕਬੀਰ ਸਿੰਘ’ ਬਾਕਸ ਆਫਿਸ ’ਤੇ ਬਲਾਕਬਸਟਰ ਹਿੱਟ ਰਹੀ ਸੀ। ਸਿਰਫ਼ 68 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ 379 ਕਰੋੜ ਰੁਪਏ ਕਮਾਏ। ਫ਼ਿਲਮ ‘ਐਨੀਮਲ’ ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਇਹ ਫ਼ਿਲਮ ਬਣਾਈ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ‘ਕਬੀਰ ਸਿੰਘ’ ਲਈ ਸੰਦੀਪ ਦੀ ਪਹਿਲੀ ਪਸੰਦ ਸ਼ਾਹਿਦ ਕਪੂਰ ਨਹੀਂ, ਸਗੋਂ ਰਣਵੀਰ ਸਿੰਘ ਸਨ। ਫਿਰ ਅਜਿਹਾ ਕੀ ਹੋਇਆ ਕਿ ਵਾਂਗਾ ਨੇ ਰਣਵੀਰ ਦੀ ਬਜਾਏ ਸ਼ਾਹਿਦ ਕਪੂਰ ਨੂੰ ਫ਼ਿਲਮ ’ਚ ਲੀਡ ਰੋਲ ਦਿੱਤਾ?

ਰਣਵੀਰ ਨੂੰ ਆਫਰ ਹੋਈ ਸੀ ਫ਼ਿਲਮ
ਰਣਬੀਰ ਕਪੂਰ ਤੇ ਬੌਬੀ ਦਿਓਲ ਸਟਾਰਰ ਫ਼ਿਲਮ ‘ਐਨੀਮਲ’ ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਸ਼ਾਹਿਦ ਤੋਂ ਪਹਿਲਾਂ ‘ਕਬੀਰ ਸਿੰਘ’ ਲਈ ਰਣਵੀਰ ਸਿੰਘ ਨੂੰ ਅਪ੍ਰੋਚ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਇਸ ਫ਼ਿਲਮ ਨੂੰ ਠੁਕਰਾ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ, ਅਲਰਟ 'ਤੇ ਮੁੰਬਈ ਪੁਲਸ, ਵਧਾਈ ਸੁਰੱਖਿਆ

ਫ਼ਿਲਮ ਨੂੰ ਰਿਜੈਕਟ ਕਰਨ ਦਾ ਕੀ ਕਾਰਨ ਸੀ?
ਸੰਦੀਪ ਰੈੱਡੀ ਵਾਂਗਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਰਣਵੀਰ ਸਿੰਘ ਨੂੰ ਆਪਣੀ ਫ਼ਿਲਮ ‘ਕਬੀਰ ਸਿੰਘ’ ਦੀ ਪੇਸ਼ਕਸ਼ ਕੀਤੀ ਸੀ। ਸਾਊਥ ਦੇ ਸੁਪਰਸਟਾਰ ਨਿਰਦੇਸ਼ਕ ਨੇ ਕਿਹਾ ਕਿ ਮੈਂ ਰਣਵੀਰ ਨਾਲ ਉਹ ਫ਼ਿਲਮ ਬਣਾਉਣਾ ਚਾਹੁੰਦਾ ਸੀ ਪਰ ਆਖਿਰਕਾਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਉਸ ਸਮੇਂ ਲਈ ਬਹੁਤ ਹੀ ਡਾਰਕ ਫ਼ਿਲਮ ਸੀ। ਰਣਵੀਰ ਸਿੰਘ ਨੇ ਸੰਦੀਪ ਨੂੰ ਇਹ ਵੀ ਕਿਹਾ ਸੀ ਕਿ ਇਹ ਰੀਮੇਕ ਫ਼ਿਲਮ ਨਹੀਂ ਚੱਲੇਗੀ।

ਇਸ ਤਰ੍ਹਾਂ ‘ਕਬੀਰ ਸਿੰਘ’ ਬਣਾਉਣ ਦਾ ਫ਼ੈਸਲਾ ਲਿਆ ਗਿਆ
ਸੰਦੀਪ ਰੈੱਡੀ ਵਾਂਗਾ ਨੇ ‘ਕਬੀਰ ਸਿੰਘ’ ਬਣਾਉਣ ਦਾ ਫ਼ੈਸਲਾ ਕਿਉਂ ਲਿਆ, ਇਸ ਦੀ ਕਹਾਣੀ ਵੀ ਆਪਣੇ ਆਪ ’ਚ ਕਾਫੀ ਦਿਲਚਸਪ ਹੈ। ਦਰਅਸਲ ਉਨ੍ਹਾਂ ਦੀ ਦੱਖਣ ਦੀ ਫ਼ਿਲਮ ‘ਅਰਜੁਨ ਰੈੱਡੀ’ ਸੁਪਰਹਿੱਟ ਰਹੀ ਸੀ ਤੇ ਉਹ ਮਹੇਸ਼ ਬਾਬੂ ਨਾਲ ਅਗਲੀ ਫ਼ਿਲਮ ਕਰਨਾ ਚਾਹੁੰਦੇ ਸਨ ਪਰ ਉਦੋਂ ਤਕ ਮਹੇਸ਼ ਬਾਬੂ ਨੇ ਇਕ ਹੋਰ ਫ਼ਿਲਮ ਸਾਈਨ ਕਰ ਲਈ ਸੀ। ਇਸ ਲਈ ਉਨ੍ਹਾਂ ਨੇ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਬਣਾਉਣ ਦਾ ਫ਼ੈਸਲਾ ਕੀਤਾ।

ਫ਼ਿਲਮ ‘ਐਨੀਮਲ’ ਦਾ ਬੇਸਬਰੀ ਨਾਲ ਹੈ ਇੰਤਜ਼ਾਰ
ਸੰਦੀਪ ਰੈੱਡੀ ਵਾਂਗਾ ਨੇ ਦੱਸਿਆ ਕਿ ਉਦੋਂ ਤਕ ਉਨ੍ਹਾਂ ਨੂੰ ਇਸ ਫ਼ਿਲਮ ਦੇ ਰੀਮੇਕ ਲਈ ਮੁੰਬਈ ਤੋਂ ਕਈ ਫੋਨ ਆ ਚੁੱਕੇ ਸਨ, ਇਸ ਲਈ ਉਹ ਫ਼ਿਲਮ ਦਾ ਰੀਮੇਕ ਬਣਾਉਣ ਲਈ ਮੁੰਬਈ ਚਲੇ ਗਏ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਦੀਪ ਰੈੱਡੀ ਵਾਂਗਾ ਦੀ ਅਗਲੀ ਫ਼ਿਲਮ ‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News