ਰਣਵੀਰ ਸਿੰਘ ਨੂੰ ਦਾੜ੍ਹੀ-ਮੁੱਛ ਕੱਟੇ ਜਾਣ ਦਾ ਹੈ ਬੇਹੱਦ ਅਫਸੋਸ
Monday, Dec 21, 2015 - 04:34 PM (IST)

ਮੁੰਬਈ : ਫਿਲਮ ''ਬਾਜੀਰਾਵ ਮਸਤਾਨੀ'' ''ਚ ਮਰਾਠਾ ਯੋਧਾ ਪੇਸ਼ਵਾ ਬਾਜੀਰਾਵ ਦਾ ਕਿਰਦਾਰ ਨਿਭਾਉਣ ਲਈ ਦਾੜ੍ਹੀ ਅਤੇ ਗੁੱਤ ਰੱਖਣ ਵਾਲੇ ਅਦਾਕਾਰ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਹੁਣ ਆਪਣੀ ਇਸ ਦਿੱਖ ਨੂੰ ਬਦਲਣ ''ਤੇ ਬਹੁਤ ਅਜੀਬ ਲੱਗ ਰਿਹਾ ਹੈ। ਰਣਵੀਰ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ''ਚ ਦੀਪਿਕਾ ਪਾਦੁਕੋਣ ਉਸ ਦੀਆਂ ਮੁੱਛਾਂ ਕੱਟਦੀ ਨਜ਼ਰ ਆਈ।
ਰਣਵੀਰ ਨੇ ਆਪਣੀ ਇਸ ਨਵੀਂ ਦਿੱਖ ਬਾਰੇ ਪੱਤਰਕਾਰਾਂ ਨੂੰ ਦੱਸਿਆ, ''''ਤੁਹਾਡੇ ''ਚੋਂ ਕਈਆਂ ਦੀਆਂ ਮੁੱਛਾਂ ਹਨ, ਇਸ ਲਈ ਤੁਸੀਂ ਮੈਨੂੰ ਸਮਝ ਸਕਦੇ ਹੋ ਕਿ ਇਨ੍ਹਾਂ ਬਿਨਾਂ ਬਹੁਤ ਅਜੀਬ ਮਹਿਸੂਸ ਹੁੰਦਾ ਹੈ।'''' ਉਸ ਨੇ ਅੱਗੇ ਕਿਹਾ, ''''ਮੈਂ ਸ਼ੁੱਕਰਵਾਰ ਨੂੰ ਆਪਣੀ ਦਿੱਖ ਬਦਲ ਲਈ ਹੈ। ਮੈਂ 14 ਮਹੀਨਿਆਂ ਤੱਕ ਇਸ ਦਿੱਖ ''ਚ ਰਿਹਾ ਹੈ ਪਰ ਹੁਣ ਮੈਂ ਗੁੱਤ ਅਤੇ ਦਾੜ੍ਹੀ ਦੋਵੇਂ ਕਟਵਾ ਲਈਆਂ ਹਨ।''''
ਜ਼ਿਕਰਯੋਗ ਹੈ ਕਿ ਰਣਵੀਰ ਦੀ ਆਉਣ ਵਾਲੀ ਫਿਲਮ ਆਦਿੱਤਯ ਚੋਪੜਾ ਦੇ ਨਿਰਦੇਸ਼ਨ ਹੇਠ ਬਣੇਗੀ, ਜਿਸ ਦਾ ਨਾਂ ਹੈ ''ਬੇਫਿਕਰੇ''। ਇਸ ਦੀ ਸ਼ੂਟਿੰਗ ਅਗਲੇ ਸਾਲ ਫਰਵਰੀ-ਮਾਰਚ ਤੋਂ ਸ਼ੁਰੂ ਹੋਣ ਵਾਲੀ ਹੈ।