ਦੀਪਿਕਾ ਪਾਦੂਕੋਣ ਦਾ ਪੋਸਟਰ ਦੇਖ ਕੇ ਰਣਵੀਰ ਸਿੰਘ ਨੇ ਕੀਤਾ ਅਜਿਹਾ ਕੰਮ, ਪਠਾਨ ਅਦਾਕਾਰਾ ਨੇ ਕਹੀ ਗੱਲ

Saturday, Nov 05, 2022 - 11:31 AM (IST)

ਦੀਪਿਕਾ ਪਾਦੂਕੋਣ ਦਾ ਪੋਸਟਰ ਦੇਖ ਕੇ ਰਣਵੀਰ ਸਿੰਘ ਨੇ ਕੀਤਾ ਅਜਿਹਾ ਕੰਮ, ਪਠਾਨ ਅਦਾਕਾਰਾ ਨੇ ਕਹੀ ਗੱਲ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਜਦੋਂ ਵੀ ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਦੇ ਹਨ ਤਾਂ ਉਨ੍ਹਾਂ ਦੇ ਚਿਹਰੇ ’ਤੇ ਵੱਡੀ ਮੁਸਕਰਾਹਟ ਆ ਜਾਂਦੀ ਹੈ। ਹਾਲ ਹੀ ’ਚ ਜਦੋਂ ਇਸ ਜੋੜੀ ਦੇ ਵਿਚਕਾਰ ਦਰਾਰ ਦੀਆਂ ਖ਼ਬਰਾਂ ਆਈਆਂ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਦਾਸ ਹੋ ਗਏ ਸੀ ਪਰ ਦੋਵਾਂ ਨੇ ਇਸ ਨੂੰ ਸਿਰਫ਼ ਅਫ਼ਵਾਹ ਦੱਸਿਆ ਸੀ। 

PunjabKesari

ਇਹ ਵੀ ਪੜ੍ਹੋ- ਰੁਬੀਨਾ ਦਿਲਾਇਕ ਨੇ 31 ਕਿਲੋ ਦਾ ਲਹਿੰਗਾ ਪਾ ਕੇ ਕੀਤਾ ਡਾਂਸ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

ਰਣਵੀਰ ਸਿੰਘ ਦੀਪਿਕਾ ਪਾਦੂਕੋਣ ’ਤੇ ਪਿਆਰ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਹਾਲ ਹੀ 'ਚ ਰਣਵੀਰ ਸਿੰਘ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਇਕ ਸਟੋਰ ਲਾਂਚ 'ਤੇ ਪਹੁੰਚੇ ਹਨ। ਇਸ ਸਟੋਰ 'ਤੇ ਆਉਂਦੇ ਹੀ ਅਦਾਕਾਰ ਦੀਆਂ ਅੱਖਾਂ ਦੇ ਸਾਹਮਣੇ ਪਤਨੀ ਦੀਪਿਕਾ ਦਾ ਪੋਸਟਰ ਆ ਗਿਆ।

PunjabKesari

ਇਸ ਪੋਸਟਰ ਨੂੰ ਦੇਖ ਕੇ ਰਣਵੀਰ ਸਿੰਘ ਨੇ ਪੂਰੇ ਮੀਡੀਆ ਦੇ ਸਾਹਮਣੇ ਦੋਵੇਂ ਹੱਥਾਂ ਪੋਸਟ ਦੀ ਨਜ਼ਰ ਉਤਾਰੀ। ਇੰਨਾ ਹੀ ਨਹੀਂ ਉਨ੍ਹਾਂ ਨੇ ਪਤਨੀ ਦੇ ਪੋਸਟਰ ਨੂੰ ਫ਼ਲਾਇੰਗ ਕਿੱਸ ਵੀ ਕੀਤੀ। 

ਇਹ ਵੀ ਪੜ੍ਹੋ- ਕਪਿਲ ਸ਼ਰਮਾ ਨੇ ਜਾਹਨਵੀ ਦੀ ਫ਼ਿਲਮ ‘ਮਿਲੀ’ ਲਈ ਦਿੱਤੀ ਵਧਾਈ, ਕਿਹਾ- ਸ਼ਾਨਦਾਰ ਰਿਵਿਊ ਮਿਲ ਰਹੇ ਹਨ

ਰਣਬੀਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਵੀਡੀਓ ਨੂੰ ਦੀਪਿਕਾ ਪਾਦੁਕੋਣ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਕੇ ਦੀਪਿਕਾ ਨੇ ਲਿਖਿਆ ਕਿ ‘ਕਿਸੇ ਅਜਿਹੇ ਵਿਅਕਤੀ ਨੂੰ ਲੱਭੋ ਜੋ ਤੁਹਾਨੂੰ ਇਸ ਤਰ੍ਹਾਂ ਵੇਖਦਾ ਹੈ ਜਿਵੇਂ ਤੁਸੀਂ ਉਸਦੀ ਪੂਰੀ ਦੁਨੀਆ ਹੋ।’


author

Shivani Bassan

Content Editor

Related News