ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਅਲੀਬਾਗ ''ਚ ਖਰੀਦਿਆ ਸ਼ਾਨਦਾਰ ਬੰਗਲਾ

Wednesday, Sep 15, 2021 - 01:36 PM (IST)

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਅਲੀਬਾਗ ''ਚ ਖਰੀਦਿਆ ਸ਼ਾਨਦਾਰ ਬੰਗਲਾ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਸਟਾਈਲ ਦੇ ਲਈ ਜਾਣੀ ਜਾਂਦੀ ਹੈ ਅਤੇ ਰਣਵੀਰ ਸਿੰਘ ਆਪਣੇ ਅਜੀਬ ਕੱਪੜਿਆਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ। ਖ਼ਬਰਾਂ ਮੁਤਾਬਕ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਅਲੀਬਾਗ ‘ਚ ਰਜਿਸਟਰਾਰ ਦੇ ਦਫ਼ਤਰ ‘ਚ ਪਹੁੰਚੇ ਸਨ।

दीपिका की वेबसाइट लांच, बेहद खुश है रणवीर सिंह, रणवीर ने कहा
ਇਸੇ ਬੰਗਲੇ ਦੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਦੇ ਲਈ ਇਹ ਦੋਵੇਂ ਰਜਿਸਟਰਾਰ ਦੇ ਦਫਤਰ ‘ਚ ਆਏ ਸਨ। ਮੀਡੀਆ ਰਿਪੋਟਸ ਮੁਤਾਬਕ ਦੀਪਿਕਾ ਅਤੇ ਰਣਵੀਰ ਸਿੰਘ ਨੇ ਕੋਸਟਲ ਏਰੀਆ ‘ਚ ਵੱਡੀ ਜ਼ਮੀਨ ਖਰੀਦੀ ਹੈ। ਜਿਸ ‘ਚ ਦੋ ਬੰਗਲੇ ਹਨ ਜਦੋਂਕਿ ਇੱਕ ਨਾਰੀਅਲ ਅਤੇ ਸੁਪਾਰੀ ਦਾ ਬਾਗ ਵੀ ਹੈ।

दीपिका पादुकोण को देख घायल हुए रणवीर सिंह, बोले- 'जान ही ले ले' -  Entertainment News: Amar Ujala
ਖਬਰਾਂ ਅਨੁਸਾਰ ਜਿਵੇਂ ਹੀ ਇਸ ਜ਼ਮੀਨ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਜਾਵੇਗੀ ਇਸ ਦੀ ਮਲਕੀਅਤ ਰਣਵੀਰ ਅਤੇ ਦੀਪਿਕਾ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ। ਰਣਵੀਰ ਅਤੇ ਦੀਪਿਕਾ ਸੋਮਵਾਰ ਨੂੰ ਮੁੰਬਈ ਤੋਂ ਅਲੀਬਾਗ ਲਈ ਰਵਾਨਾ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਜਿਸਟਰਾਰ ਦੇ ਦਫਤਰ ਵਿੱਚ ਦੇਖਿਆ ਗਿਆ।


ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਣਵੀਰ ਨੇ ਟੀ-ਸ਼ਰਟ ਪਾਈ ਹੋਈ ਸੀ ਅਤੇ ਦੀਪਿਕਾ ਪਾਦੁਕੋਣ ਕਰੀਮ ਰੰਗ ਦੀ ਲੂਜ਼ ਟੀ-ਸ਼ਰਟ 'ਚ ਨਜ਼ਰ ਆਈ ਸੀ। ਦੋਵਾਂ ਨੇ ਸਨਗਲਾਸ ਪਹਿਨੇ ਹੋਏ ਸਨ ਅਤੇ ਫੇਸ ਮਾਸਕ ਪਾਇਆ ਹੋਇਆ ਸੀ।


author

Aarti dhillon

Content Editor

Related News