ਰਣਜੀਤ ਬਾਵਾ ਨੇ ਸਾਂਝੀ ਕੀਤੀ ''ਸੁੱਚਾ ਸੂਰਮਾ'' ਦੀ ਪਹਿਲੀ ਝਲਕ

Saturday, Jun 12, 2021 - 02:06 PM (IST)

ਰਣਜੀਤ ਬਾਵਾ ਨੇ ਸਾਂਝੀ ਕੀਤੀ ''ਸੁੱਚਾ ਸੂਰਮਾ'' ਦੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) : ਪੰਜਾਬੀ ਅਦਾਕਾਰ ਅਤੇ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇਸ ਦੇ ਨਾਲ ਹੀ ਅੱਜ-ਕੱਲ੍ਹ ਉਹ ਸੁਰਖੀਆਂ 'ਚ ਵੀ ਖ਼ੂਬ ਰਹਿ ਰਹੇ ਹਨ ਫਿਰ ਭਾਵੇਂ ਇਸ ਦਾ ਕਾਰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਾਥ ਦੇ ਕੇ ਹੋਵੇ ਜਾਂ ਫਿਰ ਕੰਗਨਾ ਰਣੌਤ ਨਾਲ ਟਵਿੱਟਰ ਵਾਰ। ਇਸ ਦੇ ਨਾਲ ਹੀ ਬੀਤੇ ਦਿਨੀਂ ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕ ਨੂੰ ਫ਼ਿਲਮ 'ਪ੍ਰਾਹੁਣਾ 2' ਦਾ ਐਲਾਨ ਕਰਕੇ ਤੋਹਫ਼ਾ ਦਿੱਤਾ ਸੀ। ਹੁਣ ਰਣਜੀਤ ਬਾਵਾ ਨੇ ਆਪਣੀ ਨਵੀਂ ਫ਼ਿਲਮ 'ਪ੍ਰਾਹੁਣਾ 2' ਦੇ ਐਲਾਨ ਤੋਂ ਬਾਅਦ ਇੱਕ ਹੋਰ ਸਿੰਗਲ ਟਾਈਟਲ 'ਸੁੱਚਾ ਸੂਰਮਾ' ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਰਣਜੀਤ ਬਾਵਾ ਵਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਕੈਪਸ਼ਨ ਦਿੰਦੇ ਹੋਏ ਬਾਵਾ ਨੇ ਲਿਖਿਆ, "ਕਤਲਾਂ ਦਾ ਲੈ ਕੇ ਰੁੱਕਾ ਛਾਉਣੀ ਤੋਂ ਚੜ੍ਹਿਆਂ ਸੁੱਚਾ 🙏🏻🙏🏻💣। ਚਰਨ ਲਿਖਾਰੀ ਦੀ ਕਲਮ ਤੇ ਉਸਤਾਦ ਚਰਨਜੀਤ ਅਹੂਜਾ ਸਾਬ ਦਾ ਸੰਗੀਤ ਤੇ ਅਵਾਜ ਰਣਜੀਤ ਬਾਵਾ 🙏🏻 ਰੌਂਗਟੇ ਖੜੇ ਕਰਦੂ ਗੀਤ ਸੁੱਚਾ ਸੂਰਮਾਂ 🙏🏻🙏🏻🙏🏻।"

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

 

ਪੋਸਟਰ ਅਤੇ ਟਾਈਟਲ ਦੀ ਝਲਕ ਤੋਂ ਲੱਗਦਾ ਹੈ ਕਿ ਇਹ ਉੱਚ ਭਾਵਨਾਵਾਂ ਅਤੇ ਰਣਜੀਤ ਦੇ ਕੁਝ ਹਾਲੀਆ ਟਰੈਕਾਂ ਵਾਂਗ ਤੁਹਾਨੂੰ ਹੈਰਾਨ ਕਰ ਦੇਵੇਗਾ। ਇਸ ਗੀਤ ਦੇ ਬੋਲ ਚਰਨ ਲਿਖਾਰੀ ਦੇ ਹਨ ਅਤੇ ਸੰਗੀਤ ਉਸਤਾਦ ਚਰਨਜੀਤ ਆਹੂਜਾ ਜੀ ਨੇ ਦਿੱਤਾ ਹੈ ਅਤੇ ਜਦੋਂਕਿ ਇਸ ਨੂੰ ਰਣਜੀਤ ਬਾਵਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਰਣਜੀਤ ਬਾਵਾ ਨੇ ਇਸ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਕਈ ਪ੍ਰੋਜੈਕਟਾਂ 'ਚ ਨਜ਼ਰ ਆਉਣ ਵਾਲਾ ਹੈ। ਜਲਦ ਹੀ ਉਹ 'ਅਕਲ ਦੇ ਅੰਨੇ', 'ਖਾਓ ਪਿਓ ਐਸ਼ ਕਰੋ', 'ਪ੍ਰਾਹੁਣਾ 2' ਅਤੇ 'ਐੱਮ. ਆਈ. ਬੀ. ਕਾਲੀ ਕਾਚੀਆਂ ਵਾਲੇ' ਅਤੇ 'ਡੈਡੀ ਕੂਲ ਮੁੰਡੇ ਫੂਲ 2' 'ਚ ਨਜ਼ਰ ਆਉਣਗੇ। ਕੋਵਿਡ-19 ਸੰਕਟ ਕਾਰਨ ਫ਼ਿਲਮਾਂ ਦੀ ਰਿਲੀਜ਼ਿੰਗ ਹਾਲੇ ਰੁੱਕੀ ਹੋਈ ਹੈ।


author

sunita

Content Editor

Related News