ਰਣਜੀਤ ਬਾਵਾ ਦੇ ਸ਼ਾਨਦਾਰ ਬੋਲ, ਸਿੱਖ ਇਤਿਹਾਸ, ਕਿਸਾਨੀ ਅੰਦੋਲਨ, ਕੋਰੋਨਾ ਤੇ ਗ਼ਰੀਬੀ ਸਣੇ ਕਈ ਮੁੱਦਿਆਂ ਨੂੰ ਕੀਤਾ ਬਿਆਨ
Monday, May 03, 2021 - 01:38 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦਾ ਹਾਲ ਹੀ 'ਚ ਨਵਾਂ ਗੀਤ 'ਕਿੰਨੇ ਆਏ ਕਿੰਨੇ ਗਏ 2' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਰਣਜੀਤ ਬਾਵਾ ਨੇ ਸੱਚੀਆਂ ਤੇ ਖਰੀਆਂ ਗੱਲਾਂ ਨੂੰ ਪੇਸ਼ ਕੀਤਾ ਹੈ। ਗੀਤ ਦੇ ਬੋਲਾਂ ਕਰਕੇ ਇਹ ਗੀਤ ਕਾਫ਼ੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਕਰਕੇ ਇਹ ਗੀਤ ਯੂਟਿਊਬ 'ਤੇ ਟਰੈਂਡਿੰਗ 'ਚ ਚੱਲ ਰਿਹਾ ਹੈ।
ਇਥੇ ਵੇਖੋ ਗੀਤ ਦਾ ਵੀਡੀਓ -
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਲਵਲੀ ਨੂਰ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ M.Vee ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ, 'ਕਿੰਨੇ ਆਏ ਕਿੰਨੇ ਗਏ 2 ..ਕੱਲੀ- ਕੱਲੀ ਗੱਲ ਸੁਣਨ ਵਾਲੀ ..ਸੁਣਕੇ ਸ਼ੇਅਰ ਕਰੋ ਤਾਂ ਜੋ ਸਭ ਤੱਕ ਪਹੁੰਚ ਜਾਵੇ।' ਇਸ ਗੀਤ ਦਾ ਲਿਰਿਕਲ ਵੀਡੀਓ Dhiman Productions ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕ ਰਣਜੀਤ ਬਾਵਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਦੇਖ ਸਕਦੇ ਹਨ। ਇਸ ਗੀਤ 'ਚ ਰਣਜੀਤ ਬਾਵਾ ਨੇ ਸਿੱਖ ਇਤਿਹਾਸ, ਕਿਸਾਨੀ ਅੰਦੋਲਨ, ਕੋਰੋਨਾ, ਗਰੀਬੀ ਤੋਂ ਲੈ ਕੇ ਸਮਾਜ 'ਚ ਚੱਲ ਰਹੀਆਂ ਮਾੜੀਆਂ ਗੱਲਾਂ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਿਆਨ ਕੀਤਾ ਹੈ।
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਰਣਜੀਤ ਬਾਵਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।