ਰਣਜੀਤ ਬਾਵਾ ਦਾ ਗੀਤ ''ਛੋਟੇ ਛੋਟੇ ਘਰ'' ਰਿਲੀਜ਼, ਦੱਸਿਆ ਕਿਵੇਂ ਲੰਘੇ ਸੰਘਰਸ਼ ਦੇ ਦਿਨ (ਵੀਡੀਓ)

08/06/2020 12:59:25 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰਣਜੀਤ ਬਾਵਾ ਦਾ ਮੋਸਟ ਅਵੇਟਡ ਗੀਤ 'ਛੋਟੇ ਛੋਟੇ ਘਰ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ।

'ਛੋਟੇ ਛੋਟੇ ਘਰ' ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ ਗੀਤ 'ਚ ਰਣਜੀਤ ਬਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਬਿਆਨ ਕੀਤਾ ਹੈ। ਕਿਵੇਂ ਛੋਟੇ ਘਰਾਂ ਦੇ ਬੱਚੇ ਮਿਹਨਤ ਕਰਕੇ ਕਾਮਯਾਬੀ ਨੂੰ ਹਾਸਲ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕਾਂ ਦੀ ਵੀ ਗੱਲ ਕੀਤੀ ਹੈ, ਜੋ ਕਿਸੇ ਦੂਜੇ ਦੇ ਕੰਮ ਤੋਂ ਸੜ੍ਹਦੇ (ਜਲਸੀ ਕਰਦੇ) ਹਨ ਪਰ ਫ਼ਿਰ ਵੀ ਮਿਹਨਤ ਕਰਨ ਵਾਲੇ ਆਪਣਾ ਕੰਮ ਕਰਨਾ ਨਹੀਂ ਛੱਡਦੇ ਅਤੇ ਕਾਮਯਾਬੀ ਨੂੰ ਹਾਸਲ ਕਰਕੇ ਹੀ ਪਿੱਛੇ ਹੱਟਦੇ ਹਨ।

ਗੀਤ ਦਾ ਵੀਡੀਓ 

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਗੀਤ 'ਛੋਟੇ ਛੋਟੇ ਘਰ' ਦੇ ਬੋਲਾਂ ਦੀ ਤਾਂ ਉਸ ਨੂੰ ਬੱਬੂ ਨੇ ਆਪਣੀ ਕਲਮ ਨਾਲ ਸ਼ਿੰਗਾਰਿਆਂ ਹੈ, ਜਿਸ ਦੀਆਂ ਗੁਰ ਸਿੱਧੂ ਨੇ ਆਪਣੇ ਸੰਗੀਤਕ ਧੁਨਾਂ ਨਾਲ ਸਜਾਇਆ ਹੈ। ਟਰੂ ਮੇਕਰਸ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ। ਇਸ ਗੀਤ 'ਚ ਰਣਜੀਤ ਬਾਵਾ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। 'ਛੋਟੇ ਛੋਟੇ ਘਰ' ਗੀਤ ਨੂੰ ਵੀ. ਆਈ. ਪੀ. ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।


sunita

Content Editor

Related News