ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਲਿਖਿਆ, ‘ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ...’

Monday, Jun 07, 2021 - 12:04 PM (IST)

ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਲਿਖਿਆ, ‘ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ...’

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਆਪਣੇ ਗੀਤਾਂ ਕਾਰਨ ਅਕਸਰ ਸੁਰਖ਼ੀਆਂ ’ਚ ਰਹਿੰਦੇ ਹਨ। ਸੁਰੀਲੀ ਆਵਾਜ਼ ਤੇ ਸ਼ਾਨਦਾਰ ਗੀਤਾਂ ਕਰਕੇ ਰਣਜੀਤ ਬਾਵਾ ਨੇ ਪੰਜਾਬੀ ਸੰਗੀਤ ਜਗਤ ’ਚ ਵੱਖਰੀ ਪਛਾਣ ਬਣਾਈ ਹੈ।

ਹਾਲ ਹੀ ’ਚ ਰਣਜੀਤ ਬਾਵਾ ਨੇ ਆਪਣੀ ਐਲਬਮ ‘ਲਾਊਡ’ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਇਹ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਸਬੰਧੀ ਅੱਜ ਮੁੜ ਨਵਾਂ ਪੋਸਟਰ ਰਣਜੀਤ ਬਾਵਾ ਵਲੋਂ ਸਾਂਝਾ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਇਸ ਪੋਸਟਰ ਨਾਲ ਰਣਜੀਤ ਬਾਵਾ ਲਿਖਦੇ ਹਨ, ‘ਲਾਊਡ ਐਲਬਮ, ਸਪੀਰਕਾਂ ਦੀ ਆਵਾਜ਼ ਘੱਟ ਰੱਖਿਓ, ਮੁੰਡਾ ਆਪ ਹੀ ਉੱਚੀ ਗਾਉਂਦਾ ਹੈ। ਬਹੁਤ ਜਲਦ ਆ ਰਹੀ ਹੈ। ਵਾਅਦਾ ਕਰਦਾ ਅਗਲੇ ਪੱਧਰ ਦੇ ਗੀਤ ਹੋਣਗੇ।’

ਦੱਸ ਦੇਈਏ ਕਿ ਰਣਜੀਤ ਬਾਵਾ ਦੀ ਇਸ ਐਲਬਮ ਨੂੰ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਇਸ ਐਲਬਮ ਦੇ ਗੀਤ ਬੰਟੀ ਬੈਂਸ, ਅੰਮ੍ਰਿਤ ਮਾਨ, ਨਰਿੰਦਰ ਬਾਠ, ਰੋਨੀ ਅਜਨਾਲੀ ਤੇ ਗਿੱਲ ਮਛਰਾਈ, ਬੱਬੂ ਤੇ ਮਨਦੀਪ ਮਾਵੀ ਨੇ ਲਿਖੇ ਹਨ। ਐਲਬਮ ਸਪੀਡ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਐਲਬਮ ਲਈ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News