‘ਸ਼ਮਸ਼ੇਰਾ’ ’ਚ ਸੰਜੇ ਦੱਤ ਨੂੰ ਟੱਕਰ ਦੇਣ ਲਈ ਰਣਬੀਰ ਕਪੂਰ ਨੇ ਬਣਾਏ ਸਿਕਸ ਪੈਕ ਐਬਸ

07/11/2022 11:00:06 AM

ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ’ਚ ਰਣਬੀਰ ਕਪੂਰ ਹਿੰਦੀ ਫ਼ਿਲਮਾਂ ਦੇ ਜੀਵਨ ਦੇ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਬਲਾਕਬਸਟਰ ਫ਼ਿਲਮ ‘ਸੰਜੂ’ ਕਰਨ ਤੋਂ ਚਾਰ ਸਾਲ ਬਾਅਦ ਵੱਡੇ ਪਰਦੇ ’ਤੇ ਆ ਰਹੇ ਰਣਬੀਰ, ਸੰਜੇ ਦੱਤ ਖ਼ਿਲਾਫ਼ ਟੱਕਰ ਲੈਂਦੇ ਨਜ਼ਰ ਆਉਣਗੇ।

ਸੰਜੇ ਦੱਤ ਇਕ ਦੁਸ਼ਟ, ਬੇਰਹਿਮ ਤੇ ਜ਼ਾਲਮ ਵਿਅਕਤੀ ਸ਼ੁੱਧ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਸੰਜੇ ਦੱਤ ਬਨਾਮ ਰਣਬੀਰ ਕਪੂਰ ਦੀ ਵੱਡੇ ਪਰਦੇ ’ਤੇ ਇਸ ਸਾਲ ਦੀ ਸਭ ਤੋਂ ਵੱਡੀ ਟੱਕਰ ਹੋਣ ਜਾ ਰਹੀ ਹੈ। ਰਣਬੀਰ ਇਸ ਕਿਰਦਾਰ ਨਾਲ ਪੂਰਾ ਇਨਸਾਫ ਕਰਨ ਲਈ ਤਿਆਰ ਹਨ। ਉਸ ਨੇ ‘ਸ਼ਮਸ਼ੇਰਾ’ ’ਚ ਦੱਤ ਨੂੰ ਸਖ਼ਤ ਟੱਕਰ ਦੇਣ ਲਈ ਸਿਕਸ ਪੈਕ ਬਣਾਏ ਹਨ।

ਇਹ ਖ਼ਬਰ ਵੀ ਪੜ੍ਹੋ : ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

ਨਿਰਦੇਸ਼ਕ ਕਰਨ ਮਲਹੋਤਰਾ ਨੇ ਖ਼ੁਲਾਸਾ ਕੀਤਾ, ‘‘ਰਣਬੀਰ ਨੇ ‘ਸ਼ਮਸ਼ੇਰਾ’ ਤੇ ਬੱਲੀ ਦੀਆਂ ਭੂਮਿਕਾਵਾਂ ਨਿਭਾਉਣ ਲਈ ਬਹੁਤ ਮਿਹਨਤ ਕੀਤੀ ਹੈ। ਫ਼ਿਲਮ ਲਈ ਇਕ ਸਪੈਸ਼ਲ ਬੌਡੀ ਬਣਾਉਣ ਦੇ ਪਿੱਛੇ ਦਾ ਵਿਚਾਰ ਦਰਸ਼ਕਾਂ ਨੂੰ ਉਸ ਦੀ ਅੰਦਰੂਨੀ ਤਾਕਤ ਦਾ ਅਹਿਸਾਸ ਕਰਵਾਉਣਾ ਤੇ ਉਸ ਨੂੰ ਹਰ ਵਾਰ ਸਕ੍ਰੀਨ ’ਤੇ ਦੇਖਣ ਲਈ ਰੋਮਾਂਚਿਤ ਕਰਨਾ ਸੀ।’’

ਇਸ ਲਈ ਰਣਬੀਰ ਨੂੰ ਇਕ ਅਜਿਹੀ ਬੌਡੀ ਬਣਾਉਣ ਲਈ ਪ੍ਰੇਰਿਤ ਕੀਤਾ, ਜੋ ਫ਼ਿਲਮ ’ਚ ਉਸ ਦੇ ਕਿਰਦਾਰ ਨੂੰ ਹੋਰ ਮਜ਼ਬੂਤ ਕਰਦਾ ਹੈ। ‘ਸ਼ਮਸ਼ੇਰਾ’ ਦੁਨੀਆ ਭਰ ’ਚ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News