ਸ਼ਰਧਾ ਕਪੂਰ ਨੂੰ ਗੋਦ ''ਚ ਚੁੱਕਦੇ ਖਿੜਿਆ ਰਣਬੀਰ ਦਾ ਚਿਹਰਾ, ਸੈੱਟ ਤੋਂ ਦੋਵਾਂ ਦੀ ਰੋਮਾਂਟਿਕ ਤਸਵੀਰ ਆਈ ਸਾਹਮਣੇ
Saturday, Jun 18, 2022 - 02:10 PM (IST)
ਮੁੰਬਈ- ਅਦਾਕਾਰ ਰਣਬੀਰ ਕਪੂਰ ਵਿਆਹ ਤੋਂ ਬਾਅਦ ਲਗਾਤਾਰ ਰੁੱਝੇ ਚੱਲ ਰਹੇ ਹਨ। ਅਦਾਕਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ। ਦੋਵੇਂ ਲਵ ਰੰਜਨ ਦੀ ਆਨਟਾਈਟਲਡ ਫਿਲਮ 'ਚ ਇਕੱਠੇ ਨਜ਼ਰ ਆਉਣਗੇ ਅਤੇ ਸਪੇਨ 'ਚ ਇਸ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਰਣਬੀਰ ਅਤੇ ਸ਼ਰਧਾ ਦੀ ਸੈੱਟ ਤੋਂ ਇਕ ਰੋਮਾਂਟਿਕ ਤਸਵੀਰ ਸਾਹਮਣੇ ਆਈ ਹੈ, ਜੋ ਖ਼ੂਬ ਦੇਖੀ ਜਾ ਰਹੀ ਹੈ।
ਤਸਵੀਰ 'ਚ ਰਣਬੀਰ ਬਲਿਊ ਐਂਡ ਬਲੈਕ ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਚਸ਼ਮਾ ਲਗਾਇਆ ਹੈ। ਇਸ ਲੁਕ 'ਚ ਰਣਬੀਰ ਬਹੁਤ ਹੈਂਡਸਮ ਲੱਗ ਰਹੇ ਹਨ। ਉਧਰ ਸ਼ਰਧਾ ਬਲਿਊ ਫਲੋਰਲ ਸ਼ਾਰਟ ਡਰੈੱਸ 'ਚ ਦਿਖਾਈ ਦੇ ਰਹੀ ਹੈ। ਲਾਈਟ ਮੇਕਅਪ, ਖੁੱਲ੍ਹੇ ਵਾਲ ਅਤੇ ਚਸ਼ਮੇ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ। ਰਣਬੀਰ ਸ਼ਰਧਾ ਨੂੰ ਗੋਦ 'ਚ ਚੁੱਕਦੇ ਨਜ਼ਰ ਆ ਰਹੇ ਹਨ।ਦੋਵੇਂ ਇਕ ਦੂਜੇ ਨਾਲ ਕਿਊਟ ਲੱਗ ਰਹੇ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਰਣਬੀਰ ਅਤੇ ਸ਼ਰਧਾ ਦੀ ਇਸ ਫਿਲਮ 'ਚ ਡਿੰਪਲ ਕਪਾਡੀਆ ਅਤੇ ਬੋਨੀ ਕਪੂਰ ਵੀ ਨਜ਼ਰ ਆਉਣਗੇ। ਪਹਿਲੀ ਵਾਰ ਹੋਵੇਗਾ ਜਦੋਂ ਰਣਬੀਰ ਅਤੇ ਸ਼ਰਧਾ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਬੋਨੀ ਫਿਲਮ 'ਚ ਰਣਬੀਰ ਦੇ ਪਿਤਾ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਨਾਲ ਬੋਨੀ ਆਪਣਾ ਐਕਟਿੰਗ ਡੈਬਿਊ ਕਰ ਰਹੇ ਹਨ। ਪ੍ਰਸ਼ੰਸਕ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।