ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਦੇ ਵਧੇ ਭਾਰ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕੀਤਾ ਟਰੋਲ

Saturday, Aug 20, 2022 - 11:37 AM (IST)

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਸੋਸ਼ਲ ਮੀਡੀਆ ’ਤੇ ਕੱਪਲ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਰਣਬੀਰ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਆਲੀਆ ਦੀ ਪ੍ਰੈਗਨੈਂਸੀ ਕਾਰਨ ਉਸ ਦੇ ਵਧੇ ਭਾਰ ਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਹਨ।

ਵੀਡੀਓ ’ਚ ਰਣਬੀਰ-ਆਲੀਆ ਇਸ ਬਾਰੇ ਗੱਲ ਕਰ ਰਹੇ ਹਨ ਕਿ ਉਹ ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਹਰ ਸ਼ਹਿਰ ’ਚ ਕਿਉਂ ਨਹੀਂ ਕਰ ਰਹੇ ਹਨ? ਇਸ ਦੇ ਜਵਾਬ ’ਚ ਆਲੀਆ ਕਹਿੰਦੀ ਹੈ, ‘‘ਅਸੀਂ ਇਸ ਫ਼ਿਲਮ ਨੂੰ ਪ੍ਰਮੋਟ ਕਰਾਂਗੇ ਪਰ ਜੇਕਰ ਤੁਸੀਂ ਪੁੱਛ ਰਹੇ ਹੋ ਕਿ ਅਸੀਂ ਹਰ ਜਗ੍ਹਾ ਫੈਲਦੇ ਕਿਉਂ ਨਹੀਂ ਜਾ ਰਹੇ ਹਾਂ ਤਾਂ...।’’ ਇੰਨੇ ’ਚ ਹੀ ਰਣਬੀਰ ਨੇ ਆਲੀਆ ਦੀ ਗੱਲ ਵਿਚਾਲੇ ਕੱਟ ਦਿੱਤੀ ਤੇ ਕਹਿਣ ਲੱਗੇ, ‘‘ਜਦੋਂ ਅਸੀਂ ਫੈਲਣ ਦੀ ਗੱਲ ਕਰ ਰਹੇ ਹਾਂ ਤਾਂ ਕੋਈ ਹੈ ਜੋ ਫੈਲਦਾ ਜਾ ਰਿਹਾ ਹੈ।’’

ਇਹ ਖ਼ਬਰ ਵੀ ਪੜ੍ਹੋ : ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੇ ਗੀਤਾਂ ਨੇ ਕੀਲੇ ਦਰਸ਼ਕ, ਮਿਲ ਰਿਹਾ ਰੱਜਵਾਂ ਪਿਆਰ

ਇਹ ਸੁਣਦਿਆਂ ਹੀ ਕੁਝ ਦੇਰ ਲਈ ਆਲੀਆ ਵੀ ਹੈਰਾਨ ਹੋ ਗਈ ਤੇ ਫਿਰ ਰਣਬੀਰ ਨੇ ਉਸ ਨੂੰ ਮਨਾਇਆ ਤੇ ਕਿਹਾ ਕਿ ਉਹ ਬਸ ਮਜ਼ਾਕ ਕਰ ਰਹੇ ਹਨ। ਆਲੀਆ ਇਹ ਸੁਣਦਿਆਂ ਹੀ ਤੁਰੰਤ ਗੁੱਸੇ ’ਚ ਆ ਈ ਪਰ ਜਦੋਂ ਤਕ ਉਹ ਕੁਝ ਬੋਲਦੀ, ਉਨੇ ’ਚ ਹੀ ਰਣਬੀਰ ਨੇ ਉਸ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, ‘‘ਮਜ਼ਾਕ ਕਰ ਰਿਹਾ ਹਾਂ। ਤੁਸੀਂ ਬਹੁਤ ਕਿਊਟ ਢੰਗ ’ਚ ਫੈਲ ਰਹੇ ਹੋ।’’

ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਰਣਬੀਰ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਸੋਸ਼ਲ ਮੀਡੀਆ ’ਤੇ ਯੂਜ਼ਰਸ ਲਗਾਤਾਰ ਇਸ ਬਾਰੇ ਗੱਲ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਰਣਬੀਰ, ਆਲੀਆ ਨੂੰ ਫੈਟ ਸ਼ੇਮ ਨਹੀਂ ਕਰ ਸਕਦੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਰਣਬੀਰ ਨੂੰ ਆਲੀਆ ’ਤੇ ਇਹ ਕੁਮੈਂਟ ਨਹੀਂ ਕਰਨਾ ਚਾਹੀਦਾ ਸੀ। ਉਹ ਪ੍ਰੈਗਨੈਂਟ ਹੈ।’’ ਉਥੇ ਦੂਜੇ ਯੂਜ਼ਰ ਨੇ ਲਿਖਿਆ, ‘‘ਇਸ ਜੋਕ ਨੂੰ ਨਾ ਬੋਲਦੇ ਤਾਂ ਵੀ ਚੱਲਦਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News