ਪਿਤਾ ਰਿਸ਼ੀ ਕਪੂਰ ਦੀ ਬਰਸੀ ਮੌਕੇ ਪ੍ਰੇਮਿਕਾ ਨਾਲ ਮਾਂ ਨੀਤੂ ਦੇ ਘਰ ਪਹੁੰਚੇ ਰਣਬੀਰ ਕਪੂਰ (ਤਸਵੀਰਾਂ)

Friday, Apr 30, 2021 - 05:42 PM (IST)

ਪਿਤਾ ਰਿਸ਼ੀ ਕਪੂਰ ਦੀ ਬਰਸੀ ਮੌਕੇ ਪ੍ਰੇਮਿਕਾ ਨਾਲ ਮਾਂ ਨੀਤੂ ਦੇ ਘਰ ਪਹੁੰਚੇ ਰਣਬੀਰ ਕਪੂਰ (ਤਸਵੀਰਾਂ)

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਸਾਲ 2020 ’ਚ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ। ਅੱਜ ਭਾਵ ਸ਼ੁੱਕਰਵਾਰ ਨੂੰ ਰਿਸ਼ੀ ਕਪੂਰ ਦੀ ਪਹਿਲੀ ਬਰਸੀ ਹੈ। ਅਦਾਕਾਰ ਦੀ ਪਹਿਲੀ ਬਰਸੀ ’ਤੇ ਸਿਤਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰੀਕੇ ਨਾਲ ਯਾਦ ਕਰ ਰਹੇ ਹਨ। ਕੋਈ ਉਨ੍ਹਾਂ ਦੇ ਨਾਲ ਤਸਵੀਰ ਸਾਂਝੀ ਕਰ ਰਿਹਾ ਹੈ ਤਾਂ ਲੰਬੀ-ਚੌੜੀ ਪੋਸਟ ਲਿਖ ਰਿਹਾ ਹੈ। ਪਾਪਾ ਰਿਸ਼ੀ ਦੀ ਪਹਿਲੀ ਬਰਸੀ ’ਤੇ ਰਣਬੀਰ ਕਪੂਰ ਪ੍ਰੇਮਿਕਾ ਆਲੀਆ ਭੱਟ ਦੇ ਨਾਲ ਮਾਂ ਨੀਤੂ ਕਪੂਰ ਦੇ ਬਾਂਦਰਾ ਸਥਿਤ ਘਰ ਪਹੁੰਚੇ। 

PunjabKesari
ਹਾਲ ਹੀ ’ਚ ਇਸ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਰਣਬੀਰ ਇਸ ਦੌਰਾਨ ਵ੍ਹਾਈਟ-ਟੀ ਸ਼ਰਟ ਅਤੇ ਬਲਿਊ ਜੀਨਸ ’ਚ ਦਿਖਾਈ ਦਿੱਤੇ। ਉੱਧਰ ਅਦਾਕਾਰਾ ਆਲੀਆ ਭੱਟ ਵੀ ਸੂਟ ’ਚ ਨਜ਼ਰ ਆਈ।

PunjabKesari
ਦੱਸਿਆ ਦੇਈਏ ਕਿ ਕਪੂਰ ਪਰਿਵਾਰ ’ਚ ਆਲੀਆ ਦਾ ਖ਼ਾਸ ਸਥਾਨ ਹੈ। ਜਦੋਂ ਰਿਸ਼ੀ ਕਪੂਰ ਅਤੇ ਫਿਰ ਰਾਜੀਵ ਕਪੂਰ ਦਾ ਦਿਹਾਂਤ ਹੋਇਆ ਤਾਂ ਆਲੀਆ ਪਰਿਵਾਰ ਦੇ ਨਾਲ ਹੀ ਸੀ। 

PunjabKesari
ਰਿਸ਼ੀ ਕਪੂਰ ਆਲੀਆ ਨੂੰ ਕਾਫ਼ੀ ਪਸੰਦ ਕਰਦੇ ਸਨ। ਉੱਧਰ ਆਪਣੇ ਪੁੱਤਰ ਰਣਬੀਰ ਕਪੂਰ ਨੂੰ ਵਿਆਹ ਦੇ ਬੰਧਨ ’ਚ ਬੱਝਦੇ ਹੋਏ ਦੇਖਣਾ ਚਾਹੁੰਦੇ ਸਨ।

PunjabKesari
ਪਤੀ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ
ਰਿਸ਼ੀ ਕਪੂਰ ਦੀ ਪਹਿਲੀ ਬਰਸੀ ’ਤੇ ਨੀਤੂ ਕਪੂਰ ਨੇ ਪਤੀ ਦੇ ਨਾਲ ਪੁਰਾਣੀ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬੀਤਿਆ ਪੂਰਾ ਸਾਲ ਦੁਨੀਆ ਲਈ ਦੁੱਖ ਅਤੇ ਕਸ਼ਟ ਨਾਲ ਭਰਿਆ ਲੰਘਿਆ ਹੈ। ਸਾਡੇ ਲਈ ਥੋੜ੍ਹਾ ਜਿਹਾ ਜ਼ਿਆਦਾ ਸੀ ਕਿਉਂਕਿ ਅਸੀਂ ਉਨ੍ਹਾਂ ਨੂੰ ਖੋਹ ਦਿੱਤਾ ਸੀ। ਇਕ ਵੀ ਦਿਨ ਅਜਿਹਾ ਨਹੀਂ ਗਿਆ ਜਿਸ ’ਚ ਅਸੀਂ ਉਨ੍ਹਾਂ ਦੇ ਬਾਰੇ ’ਚ ਗੱਲ ਨਾ ਕੀਤੀ ਹੋਵੇ ਤਾਂ ਉਨ੍ਹਾਂ ਨੂੰ ਯਾਦ ਨਾ ਕੀਤਾ ਹੋਵੇ। ਕਦੇ ਉਨ੍ਹਾਂ ਦੀ ਸਲਾਹ ਤਾਂ ਕਦੇ ਉਨ੍ਹਾਂ ਦੇ ਜੋਕ’।

https://www.instagram.com/p/CORt-olAU4t/?utm_source=ig_web_copy_link
ਅਸੀਂ ਪੂਰੇ ਸਾਲ ਚਿਹਰੇ ’ਤੇ ਮੁਸਕਾਨ ਰੱਖਦੇ ਹੋਏ ਯਾਦ ਕੀਤਾ ਹੈ। ਉਹ ਹਮੇਸ਼ਾ ਸਾਡੇ ਦਿਲ ’ਚ ਰਹਿਣਗੇ ਅਤੇ ਅਸੀਂ ਇਹ ਸਵੀਕਾਰ ਕਰ ਚੁੱਕੇ ਹਾਂ ਕਿ ਹੁਣ ਉਨ੍ਹਾਂ ਦਾ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ।

PunjabKesari
ਦੱਸ ਦੇਈਏ ਕਿ ਰਿਸ਼ੀ ਦੋ ਸਾਲ ਤੋਂ ਕੈਂਸਰ ਨਾਲ ਜੰਗ ਲੜ ਰਹੇ ਸਨ। ਉਨ੍ਹਾਂ ਨੂੰ ਇਲਾਜ ਲਈ ਨਿਊਯਾਰਕ ਲਿਜਾਇਆ ਗਿਆ ਸੀ ਜਿਥੇ ਇਕ ਸਾਲ ਇਲਾਜ ਤੋਂ ਬਾਅਦ ਉਹ ਠੀਕ ਹੋ ਕੇ ਭਾਰਤ ਵਾਪਸ ਆ ਗਏ ਸਨ। 


author

Aarti dhillon

Content Editor

Related News