ਰਣਬੀਰ-ਆਲੀਆ ਦੇ ਵਿਆਹ ਤੋਂ ਬਾਅਦ ਹੋਵੇਗਾ ਗੁਰਦੁਆਰੇ ’ਚ ਲੰਗਰ, ਨਿਭਾਉਣਗੇ ਕਪੂਰ ਖਾਨਦਾਨ ਦਾ ਰਿਵਾਜ਼

Friday, Apr 08, 2022 - 03:41 PM (IST)

ਮੁੰਬਈ (ਬਿਊਰੋ)– ਮਸ਼ਹੂਰ ਕੱਪਲ ਰਣਬੀਰ ਕਪੂਰ ਤੇ ਆਲੀਆ ਭੱਟ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਇਸ ਤੋਂ ਬਾਅਦ ਰਿਵਾਜ਼ ਮੁਤਾਬਕ ਦੋਵੇਂ ਮੁੰਬਈ ਦੇ ਗੁਰਦੁਆਰੇ ’ਚ ਲੰਗਰ ਛਕਣਗੇ।

ਆਲੀਆ ਭੱਟ ਤੇ ਰਣਬੀਰ ਕਪੂਰ ਥੋੜ੍ਹੇ ਦਿਨਾਂ ’ਚ ਪਤੀ-ਪਤਨੀ ਬਣਨ ਵਾਲੇ ਹਨ। ਦੋਵਾਂ ਦੇ ਵਿਆਹ ਦੇ ਚਰਚੇ ਬਾਲੀਵੁੱਡ ’ਚ ਤੇਜ਼ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ 13 ਤੋਂ 15 ਅਪ੍ਰੈਲ ਵਿਚਾਲੇ ਵਿਆਹ ਕਰਵਾਉਣਗੇ। 13 ਨੂੰ ਦੋਵਾਂ ਦਾ ਮਹਿੰਦੀ ਸਮਾਰੋਹ ਹੈ, ਫਿਰ 14 ਅਪ੍ਰੈਲ ਨੂੰ ਹਲਦੀ ਹੈ ਤੇ 15 ਅਪ੍ਰੈਲ ਨੂੰ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਰੀਵਿਊ ’ਚ ਆਪਣੇ ਬਾਰੇ ਅਪਮਾਨਜਨਕ ਗੱਲ ਪੜ੍ਹ ਕੇ ਯਾਮੀ ਗੌਤਮ ਹੋਈ ਗੁੱਸਾ, ਆਖ ਦਿੱਤੀ ਇਹ ਗੱਲ

ਆਲੀਆ-ਰਣਬੀਰ ਛਕਣਗੇ ਗੁਰਦੁਆਰੇ ’ਚ ਲੰਗਰ!
ਸੂਤਰਾਂ ਦਾ ਕਹਿਣਾ ਹੈ ਕਿ ਇਹ ਮਸ਼ਹੂਰ ਕੱਪਲ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਰਿਹਾ ਹੈ। ਵਿਆਹ ਤੋਂ ਬਾਅਦ ਰਿਵਾਜ਼ ਮੁਤਾਬਕ ਦੋਵੇਂ ਮੁੰਬਈ ਦੇ ਗੁਰਦੁਆਰੇ ’ਚ ਲੰਗਰ ਛਕਣਗੇ। ਇਹ ਰਣਬੀਰ ਕਪੂਰ ਦੇ ਮਾਤਾ-ਪਿਤਾ ਰਿਸ਼ੀ ਕਪੂਰ ਤੇ ਨੀਤੂ ਕਪੂਰ ਨੇ ਆਪਣੇ ਵਿਆਹ ਤੋਂ ਬਾਅਦ ਕੀਤਾ ਸੀ।

ਰਣਬੀਰ ਤੇ ਆਲੀਆ ਰਿਵਾਇਤੀ ਪੰਜਾਬੀ ਵਿਆਹ ਕਰਵਾਉਣਗੇ। ਪੰਜਾਬੀ ਵਿਆਹ ਦੀਆਂ ਰਸਮਾਂ ’ਚ ਵੀ ਲਾੜਾ-ਲਾੜੀ ਦੇ ਗੁਰਦੁਆਰੇ ’ਚ ਲੰਗਰ ਛਕਾਉਣ ਦਾ ਰਿਵਾਜ਼ ਹੈ। ਇਹ ਲੰਗਰ ਜੁਹੂ ਤੇ ਬਾਂਦਰਾ ਦੇ ਵਿਚਕਾਰ ਸਥਿਤ ਗੁਰਦੁਆਰੇ ’ਚ ਛਕਾਇਆ ਜਾਵੇਗਾ। ਜਦੋਂ ਰਿਸ਼ੀ ਕਪੂਰ ਤੇ ਨੀਤੂ ਕਪੂਰ ਦਾ ਵਿਆਹ ਹੋਇਆ ਸੀ, ਉਦੋਂ ਵੀ ਗੁਰਦੁਆਰੇ ’ਚ ਉਨ੍ਹਾਂ ਲੰਗਰ ਲਗਾਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News